ਇਹ ਸਫ਼ਾ ਪ੍ਰਮਾਣਿਤ ਹੈ
(੬੧)
ਅਜੀਂ ਨਵੇਦ ਕਿ ਆਂ ਬੁਲਬੁਲੇ ਹਜ਼ਾਰ ਆਮਦ॥
ਬ ਗੁਲਹਾ – ਫੁੱਲਾਂ ਕੋਲ। ਕਿ – ਜੋ। ਬਿ ਸ਼ਗੂਫ਼ਤੰਦ – ਖਿੜਨ, ਪ੍ਰਫੁਲਤ ਹੋ ਜਾਣ। ਹਮਹ – ਸਾਰੇ। ਅਜ਼ੀਂ – ਇਸ ਤੋਂ। ਨਵੇਦ – ਖ਼ੁਸ਼ ਖ਼ਬਰੀ। ਆਂ – ਉਹ। [1]*ਬੁਲਬੁਲੇ ਹਜ਼ਾਰ – ਹਜ਼ਾਰ ਤਰ੍ਹਾਂ ਦੀ ਬੋਲੀ ਬੋਲਣ ਵਾਲੀ ਬੁਲਬੁਲ। (੨) ਮਿਠ ਬੋਲੀ ਬੁਲਬੁਲ, ਤੁਰਕਸਤਾਨ ਦੀ ਬੁਲਬੁਲ।
ਅਰਥ–ਫੁੱਲਾਂ ਕੋਲ ਖਬਰ (ਪੁਚਾ) ਦਿਓ, ਜੋ ਸਾਰੇ ਹੀ ਖਿੜ ਪੈਣ। ਇਸ ਖੁਸ਼ ਖਬਰੀ ਨਾਲ, ਜੋ ਉਹ ਹਜ਼ਾਰ ਬੋਲੀਆਂ ਵਾਲੀ ਬੁਲਬੁਲ ਆ ਗਈ ਹੈ।
ਖ਼ਿਆਲਿ ਹਲਕਾਏ ਜ਼ੁਲਫ਼ੇ ਤੋ ਮੇ ਕੁਨਦ ਗੋਯਾ॥
ਅਜ਼ੀਂ ਸਬਬ ਕਿ ਦਿਲ ਅਜ਼ ਸ਼ੌਕ ਬੇ ਕਰਾਰ ਆਮਦ॥
ਖ਼ਿਆਲਿ – ਧਿਆਨ। ਹਲਕਾਏ – ਘੇਰਾ, ਕੁੰਡਲ। ਜ਼ੁਲਫ਼ੇ – ਕੇਸਾਂ ਦੀ ਲਿਟ। ਤੋ – ਤੇਰੇ। ਮੇ ਕੁਨਦ – ਕਰਦਾ ਹਾਂ। ਅਜ਼ੀਂ – ਇਸੇ ਹੀ। ਸਬਬ – ਕਾਰਣ। ਕਿ – ਜੋ। ਅਜ਼ ਸ਼ੌਕ – ਉਤਸ਼ਾਹ ਨਾਲ, ਪ੍ਰੇਮ ਨਾਲ। ਬੇ ਕਰਾਰ – ਬੇ ਚੈਨ।
ਅਰਥ–ਨੰਦ ਲਾਲ ਤੇਰੀ ਕੁੰਡਲ ਵਾਲੀ ਜ਼ੁਲਫ਼ ਦਾ ਧਿਆਨ ਧਰਦਾ ਹੈ। ਇਸੇ ਸਬਬ ਕਰਕੇ, ਜੋ ਦਿਲ ਸ਼ੌਕ ਨਾਲ ਬੇ ਕਰਾਰ, ਆਯਾ ਹੈ।
- ↑ *ਬੁਲਬੁਲ ਇਕ ਨਿਕੇ ਜਿੰਨੇ ਪੰਛੀ ਦਾ ਨਾਮ ਹੈ, ਇਸਦੀ ਬੋਲੀ ਬੜੀ ਮਿੱਠੀ ਹੁੰਦੀ ਹੈ, ਪੰਜਾਬ ਦੀ ਬੁਲਬੁਲ ਨਾਲੋਂ ਤੁਰਕਸਤਾਨ ਦੀ ਬੁਲਬੁਲ ਕੱਦ ਵਿਚ ਛੋਟੀ ਹੁੰਦੀ ਹੈ, ਪਰ ਉਸ ਵਿਚ ਏਹ ਸਿਫ਼ਤ ਹੈ ਕਿ ਜਿਸ ਭੀ ਪਸ਼ੂ ਪੰਛੀ ਦੀ ਅਵਾਜ਼ ਸੁਣ ਲਵੇ, ਉਸੇ ਦੀ ਨਕਲ ਕਰ ਲੈਂਦੀ ਨੂੰ, ਇਸੇ ਕਰਕੇ ਉਸਦਾ ਨਾਮ ਹੀ 'ਬੁਲਬੁਲੇ ਹਜ਼ਾਰ' ਕਿਹਾ ਜਾਂਦਾ ਹੈ।