ਸਮੱਗਰੀ 'ਤੇ ਜਾਓ

ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੪)

ਵਿਚ) ਯਾਰ ਕੋਲ ਕਿਵੇਂ ਪਹੁੰਚੇਂਗਾ? ਤੇਰਾ ਦਿਲ ਸ਼ੌਕ ਦੇ ਜਜਬੇ ਤੋਂ ਬਗੈਰ ਹੈ, (ਤਾਂ ਫਿਰ) ਆਗੂ ਕੀ ਕਰੇਗਾ?

ਚੁ ਸੁਰਮਹ ਦੀਦਹ ਕੁਨੀ ਖ਼ਾਕਿ ਮੁਰਸ਼ਿਦ ਐ ਗੋਯਾ॥
ਜਮਾਲਿ ਹੱਕ ਨਿਗਰੀ ਬਾ ਤੋ ਤੋਤੀਆ ਚਿ ਕੁਨਦ?

ਕੁਨੀ – ਤੂੰ ਕਰੇਂ, ਬਣਾ ਲਵੇਂ। ਖ਼ਾਕਿ – ਮਿਟੀ, ਚਰਨਾਂ ਦੀ ਧੂੜੀ। ਮੁਰਸ਼ਦ – ਗੁਰੂ, ਪੀਰ। ਜਮਾਲਿ – ਸਰੂਪ, ਤੇਜ ਪੁੰਜ ਸੁੰਦਰ ਰੂਪ। ਹੱਕ – ਸੱਚ ਵਾਹਿਗੁਰੂ। ਨਿਗਰੀ – ਵੇਖੇਂਗਾ। ਤੋਤੀਆ – ਮਰੀਰਾ।

ਅਰਥ–ਨੰਦ ਲਾਲ! ਜਦ (ਕਿ) ਤੂੰ ਸਤਿਗੁਰੂ ਦੀ ਚਰਨ ਧੂੜੀ ਨੂੰ ਅੱਖਾਂ ਦਾ ਸੁਰਮਾ ਬਣਾ ਲਵੇਂ। (ਜਿਸ) ਨਾਲ ਤੂੰ ਵਾਹਿਗੁਰੂ ਦਾ ਸਰੂਪ ਤਕੇਂਗਾ, ਤੂੰ ਮਮੀਰੇ ਨੂੰ ਕੀ ਕਰਨਾ ਹੈ?

ਨੋਟ–ਮੁਮੀਰਾ ਨਾਮ ਦੀ ਇਕ ਬੂਟੀ ਬਰਫ਼ਾਨੀ ਪਹਾੜਾਂ ਵਿਚ ਹੁੰਦੀ ਹੈ, ਉਸ ਦੀ ਜੜ੍ਹ ਫਿਕੇ ਪੀਲੇ ਰੰਗ ਦੀ ਆਮ ਪਸਾਰੀਆਂ ਕੋਲੋਂ ਦੋ-ਤਿੰਨ ਪੈਸੇ ਤੋਲੇ ਤੋਂ ਮਿਲਦੀ ਹੈ, ਜੇਕਰ ਏਹ ਜੜ੍ਹ ਪੰਜਾਹ ਵਰ੍ਹੇ ਤਕ ਜਿਮੀਂ ਵਿਚ ਹੀ ਦਬੀ ਰਹੇ ਤਾਂ ਇਸਦਾ ਰੰਗ ਗੂੜ੍ਹਾ ਪੀਲਾ ਹੋ ਜਾਂਦਾ ਹੈ, ਸੌ ਤੋਂ ਉਪਰ ਡੇਢ ਸੌ ਵਰ੍ਹੇ ਤਕ ਦਬੀ ਰਹੇ ਤਾਂ ਰੰਗ ਚਿੱਟਾ ਹੋ ਜਾਂਦਾ ਹੈ, ਅਤੇ ਜੇ ਦੋ ਸੌ ਵਰ੍ਹੇ ਤਕ ਦਬੀ ਰਹੇ ਤਾਂ ਇਸ ਦਾ ਰੰਗ ਕਾਲਾ ਹੋ ਜਾਂਦਾ ਹੈ।

ਜਿਸ ਵੇਲੇ ਇਸ ਦਾ ਰੰਗ ਗੂੜ੍ਹਾ ਪੀਲਾ ਹੋ ਜਾਂਦਾ ਹੈ, ਫਿਰ ਇਹ ਮਮੀਰੀ ਤੋਂ ਮਮੀਰਾ ਹੋ ਜਾਂਦਾ ਹੈ, ਪੀਲੇ ਮੋਤੀਏ ਦੂਰ ਕਰਨ ਲਈ ਪੀਲਾ ਮਮੀਰਾ, ਚਿਟੇ ਮੋਤੀਏ ਦੂਰ ਕਰਨ ਲਈ ਚਿੱਟਾ ਤੇ ਕਾਲੇ ਮੋਤੀਏ ਨੂੰ ਦੂਰ ਕਰਨ ਲਈ ਕਾਲਾ ਮਮੀਰਾ ਵਰਤਿਆ ਜਾਂਦਾ ਹੈ, ਕਾਲਾ ਮਮੀਰਾ ਤਿੰਨੇ ਤਰ੍ਹਾਂ ਦੇ ਮੋਤੀਏ ਲਈ ਅਕਸੀਰ ਹੈ, ਚਿਟਾ ਮਮੀਰਾ ਪੀਲੇ ਤੇ ਚਿਟੇ ਮੋਤੀਏ ਨੂੰ ਦੂਰ ਕਰਦਾ ਹੈ, ਪਰ ਪੀਲਾ ਮਮੀਰਾ ਕੇਵਲ ਪੀਲੇ ਮੋਤੀਏ ਨੂੰ ਹੀ ਦੂਰ ਕਰਦਾ ਹੈ। ਇਕ ਸੇਰ ਭਰ ਪਾਣੀ ਪਿਆਲੇ ਵਿਚ ਭਰਕੇ, ਉਸ ਵਿਚ ਇਕ ਮਾਸਾ ਭਰ ਕਾਲਾ ਮਮੀਰਾ ਪਾ ਦਿਤਾ ਜਾਵੇ ਤਾਂ ਸਾਰੇ ਦਾ ਸਾਰਾ ਪਾਣੀ ਉਛਲਕੇ ਪਿਆਲੇ ਤੋਂ ਬਾਹਰ ਜਾ ਪਵੇਗਾ ਅਤੇ ਜੇਕਰ