ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/79

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੬੫)

ਉਸ ਗੰਢੀ ਨੂੰ ਤਲਾਉ ਵਿਚ ਸੁਟਿਆ ਜਾਵੇ ਤਾਂ ਉਹ ਗੰਢੀ ਉਡਕੇ ਪਾਣੀ ਤੋਂ ਬਾਹਰ ਆ ਜਾਵੇਗੀ, ਜੇਕਰ ਵਗਦੇ ਦਰਿਆ ਵਿਚ ਰੀਢੀ ਸੁਟੀ ਜਾਵੇ ਤਾਂ ਰੀਢੀ ਤਰਦੀ ਹੋਈ ਪਾਣੀ ਦੇ ਚੜ੍ਹਦੇ ਵਲ ਨੂੰ ਜਾਕੇ ਕੰਢੇ ਉਤੇ ਬਾਹਰ ਆ ਪਵੇਗੀ, ਅਸਲੀ ਮਮੀਰੇ ਦੀ ਏਹ ਪਛਾਣ ਕੀਤੀ ਜਾਂਦੀ ਹੈ ਸੁਣਿਆ ਜਾਂਦਾ ਹੈ, ਜੇ ਕਦੀ, ਬਾਜ ਦਾ ਬੱਚਾ ਅੰਨ੍ਹਾ ਹੋ ਜਾਵੇ ਤਾਂ ਉਹ ਮਮੀਰੇ ਨੂੰ ਪੱਟ ਕੇ ਲਿਆਉਂਦਾ ਹੈ ਤੇ ਬਚੇ ਦੀਆਂ ਅੱਖਾਂ ਵਿਚ ਫੇਰਕੇ ਉਸਨੂੰ ਸੁਜਾਖਾ ਕਰ ਲੈਂਦਾ ਹੈ, ਸ਼ਿਕਾਰੀ ਲੋਕ ਬਾਜਾਂ ਦੇ ਆਲ੍ਹਣੇ ਵਿਚੋਂ ਹੀ ਮਮੀਰਾ ਲਿਆਕੇ ਦੇਂਦੇ ਹਨ, ਇਸ ਤਰ੍ਹਾਂ ਨਾਲ ਮਮੀਰਾ ਪ੍ਰਾਪਤ ਕੀਤਾ ਜਾਂਦਾ ਹੈ।

ਪਰ ਅਜ ਕਲ ਠੱਗੀ ਦੇ ਜ਼ਮਾਨੇ ਵਿਚ ਕਈ ਠੱਗ ਲੋਕ ਦੁਨੀਆ ਨੂੰ ਧੋਖਾ ਦੇਣ ਲਈ ਹਲਦੀ ਦੀ ਗੰਢੀ ਨੂੰ ਹਲਕੇ ਜੇਹੇ ਤੇਜਾਬ ਵਿਚ ੨੧ ਦਿਨ ਤਕ ਭਿਉਂ ਰਖਦੇ ਹਨ, ਫਿਰ ਸੁਕਾ ਕੇ ਲੋਕਾਂ ਦੇ ਸਾਹਮਣੇ ਕਾਲੀ ਟਾਕੀ ਉਪਰ - ਉਸ ਨਾਲ ਲਕੀਰ ਖਿਚਕੇ, ਕਪੜੇ ਦੇ ਰੰਗ ਨੂੰ ਕੱਟ ਕੇ ਵਿਖਾ ਦੇਂਦੇ ਹਨ ਤੇ ਆਖਿਆ ਕਰਦੇ ਹਨ, ਏਹੋ ਅਸਲੀ ਮਮੀਰਾ ਹੈ, ਜੋ ਕਾਲੇ ਰੰਗ ਨੂੰ ਕੱਟਕੇ, ਕਪੜੇ ਨੂੰ ਚਿੱਟਾ ਕਰ ਦੇਂਦਾ ਹੈ। (ਅਸਲ ਮਮੀਰਾ ਦੁਰਲੱਭ ਹੈ, ਇਸ ਲਈ ਕੋਈ ਸੰਨਿਆਸੀ ਸਾਧੂ ਇਸਦੇ ਬਦਲ ਦੀ ਇਕ ਹੋਰ ਦਵਾਈ ਬਣਾਇਆ ਕਰਦੇ ਹਨ, ਜੋ ਇਸ ਤਰ੍ਹਾਂ ਹੈ———

ਤੁੰਮੇ ਦੀ ਵੇਲ ਨੂੰ ਜਦ ਇਕ ਤੁੰਮਾ ਲੱਗ ਜਾਵੇ ਤਾਂ ਉਸ ਤੂੰਮੇ ਵਿਚ ੧ ਤੋਲੇ ਦੀ ਇਕੋ ਗੰਢੀ ਹਲਦੀ ਦੀ, ਜੋ ਵਚਨ ਵਿਚ ਘਟ ਵਧ ਨਾ ਹੋਵੇ, ਤੁੰਮੇ ਵਿਚ ਛੇਕ ਕਰਕੇ, ਉਹ ਗੰਢੀ ਉਸ ਵਿਚ ਰਖਕੇ, ਉਪਰ ਕੁੰਮੇ ਦਾ ਗੁਦਾ ਵਗੈਰਾ ਜੋ ਕੁਝ ਬਾਹਰ ਨਿਕਲਿਆ ਹੋਵੇ ਉਹ ਰਖਕੇ ਮਿਟੀ ਲਾਕੇ ਛੇਕ ਬੰਦ ਕਰ ਦੇਂਦੇ ਹਨ ਤੇ ਫਿਰ ਕਪੜ ਮਿਟੀ ਕਰ ਛੱਡਦੇ ਹਨ, ਉਸ ਤੋਂ ਬਿਨਾਂ ਵੇਲ ਨਾਲ ਹੋਰ ਕੋਈ ਫੁਲ ਜਾਂ ਫਲ ਨਹੀਂ ਰਹਿਣ ਦੇਦੇ ਅਤੇ ਸਦਾ ਧਿਆਨ ਰਖਦੇ ਹਨ, ਜੋ ਹੋਰ ਕੋਈ ਫੁਲ ਫਲ ਨਾ ਲਗੇ, ਜੇ ਕੋਈ ਫੁਲ ਪੈਦਾ ਹੁੰਦਾ ਹੈ, ਤਾਂ ਉਸਨੂੰ ਤੋੜ ਸੁਟਦੇ ਹਨ, ਇਉਂ ਕਰਦਿਆਂ ਜਦ ਤੁੰਮਾ ਪੱਕ ਜਾਂਦਾ ਹੈ, ਅਤੇ ਆਪਣੇ ਸਮੇਂ ਸਿਰ ਵੇਲ ਸੁਕ ਜਾਂਦੀ ਹੈ ਤਾਂ ਉਹ ਕਪੜ ਮਿਟੀ ਵਾਲਾ ਤੁੰਮਾ ਚੁੱਕ ਕੇ ਕਿਸੇ ਉੱਚੀ ਜਗਾ ਤੇ ਟੰਗ ਛਡਦੇ ਹਨ ਜਿਥੇ ਬਾਰਸ਼ ਤੇ ਧੁੱਪ ਤੋਂ ਬਚਿਆ ਰਹਿੰਦਾ ਹੈ ਤੇ ਜ਼ਮੀਨ ਨਾਲ ਭੀ ਨਾ ਲਗੇ ਇਸੇ