ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/80

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੬੬)

ਤਰ੍ਹਾਂ ਪਿਆਂ ਪਿਆਂ ਤੁੰਮਾ ਜਦ ਬਿਲ-ਕੁਲ ਸੁਕ ਜਾਂਦਾ ਹੈ ਤਾਂ ਉਸਨੂੰ ਤੋੜ ਕੇ ਵਿਚ ਹਲਦੀ ਦੀ ਗੰਡੀ ਕਢ ਲੈਂਦੇ ਹਨ, ਉਸਦਾ ਸ਼ਰਮਾ ਬਣਾਕੇ ਮੋਤੀਏ ਦੇ ਰੋਗ ਦੀਆਂ ਅੱਖਾਂ ਵਿਚ ਪਾਉਂਦੇ ਹਨ, ਵਾਹਿਗੁਰੂ ਦੀ ਮੇਹਰ ਨਾਲ ਸੌ-ਰੋਗੀਆਂ ਵਿੱਚ ਸੱਤਰ ਰੋਗੀਆਂ ਦਾ ਰੋਗ ਜਰੂਰ ਹੀ ਦੂਰ ਹੋ ਜਾਂਦਾ ਹੈ।

ਕਾਬਲ ਦੇ ਇਲਾਕੇ ਮਾਨਸਰੋਵਰ ਦੀ ਤਰਾਈ ਵਿਚ ਇਕ ਸਨਿਆਸੀ ਮਹਾਤਮਾ ਜੀ ਨੇ ਇਹ ਸਾਰੀ ਵਾਰਤਾ ਦਸੀ ਸੀ, ਜੋ ਕਿ ਇਸ ਪ੍ਰਯੋਗ ਨੂੰ ਕਰ ਰਹੇ ਸਨ, ਅਗੇ———

‘ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੇ ਗੁਰ ਸੂਰਾ॥'

ਪੰਜਾਬੀ ਉਲਥਾ———

ਆਸ਼ਕ ਬੇਦਰਦੇ ਦਾ ਦਾਰੁ ਦਸੇ ਵੈਦ ਸਿਆਣਾ ਕੀ?
ਪੈਰੋਂ ਲੰਙਾ ਤੁਰ ਨਾ ਸਕਦਾ ਰਹਿਬਰ ਦੇਸ ਲਗਾਣਾ ਕੀ?
ਸਾਂਈ ਨੁਰ ਫੈਲਿਆ ਹਰ ਥਾਂ ਲਿਸ਼ਕਾਂ ਦਮਕਾਂ ਮਾਰ ਰਿਹਾ,
ਦੂਈ ਵਾਲਾ ਜਿਸ ਅੱਖ ਪੜਦਾ ਤਿਸਨੂੰ ਹੈ ਦਿਸ ਆਣਾ ਕੀ?
ਤੈਨੂੰ ਸ਼ਾਂਤਿ ਨਹੀਂ ਦਿਲ ਅੰਦਰ, ਚਿਤ ਟਿਕਾਣੇ ਨਹੀਂ ਤੇਰਾ,
ਲਾਭ ਨਹੀਂ ਕੁਝ ਮਿਲਣਾ ਓਥੇ, ਜੰਗਲਾਂ ਅੰਦਰ ਜਾਣਾ ਕੀ?
ਪ੍ਰੇਮ ਸਾਂਈ ਦੇ ਸਾਥੀ ਬਿਨਾ, ਪੀਤਮ ਪਿਆਰਾ ਮਿਲਦਾ ਨਾ,
ਸਿਕ ਬਾਝ ਜੋ ਸੁੰਞਾ ਹਿਰਦਾ, ਮੁਰਸ਼ਦ ਪਾਸੋਂ ਪਾਣਾ ਕੀ?
ਗੁਰ ਚਰਨਾਂ ਦੀ ਧੂੜੀ ਸੁਰਮਾ ਜੇਕਰ ਨੈਣੀ ਪਾਵੇਂ ਤੂੰ,
ਦਰਸ਼ਨ ਹਰ ਥਾਂ ਨਜ਼ਰੀਂ ਆਵੇ, ਮਮੀਰਾ ਹੋਰ ਲਭਾਣਾ ਕੀ?

ਗ਼ਜ਼ਲ ਨੰ ੨੦

ਸਬਾ ਚੂੰ ਹਲਕਾਹਾਏ ਜ਼ੁਲਿਫ਼ ਊ ਰਾ ਸਾਨਹ ਮੇ ਸ਼ਾਜ਼ਦ॥
ਅਜਬ ਜ਼ੰਜੀਰ ਅਜ਼ ਬਹਿਰੇ ਦਿਲ ਦੀਵਾਨਹ ਮੇ ਸ਼ਾਜ਼ਦ॥

ਸਬ–ਸਵੇਰ ਦੀ ਹਵਾ,ਪ੍ਰਭਾਤ ਦੀ ਪਵਨ। ਚੂੰ–ਜਦ। ਹਲਕਾਹਾਏ–ਕੁੰਡਲਾਂ।