ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/81

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੬੭)

ਦਾ। ਊ ਰਾ—ਉਸ ਦੀ। ਸਾਨਹ—ਕੰਘੀ। ਮੇ ਸਾਜ਼ਦ—ਕਰਦੀ ਹੈ। (੨) ਬਣਾਂਦੀ ਹੈ। ਅਜਬ—ਅਨੋਖੀ, ਅਚਰਜ। ਜ਼ੰਜੀਰ—ਸੰਗਲ। ਅਜ਼—ਵਾਸਤੇ:

ਅਰਥ—ਜਦ ਸਵੇਰ ਦੀ ਹਵਾ, ਉਸਦੀਆਂ ਜੁਲਫਾਂ ਦੇ ਕੁੰਡਲਾਂ ਵਿਚ ਕੰਘੀ ਕਰਦੀ ਹੈ। ਤਾਂ ਮੇਰੇ ਦੀਵਾਨੇ ਦਿਲ ਦੇ ਵਾਸਤੇ ਅਚਰਜ ਸੰਗਲ ਬਣਾਂਦੀ ਹੈ।

ਮਨ ਅਜ਼ ਰੋਜ਼ੇ ਅਜ਼ਲ ਈਂ ਨਕਸੇ ਆਦਮ ਰਾ ਨਦਾਨਿਸਤਮ
ਕਿ ਨਕਾਸ਼ ਅਸ਼ ਬਰਾਇ ਮਾਂਦਨੇ ਖੁਦ ਖਾਨਹ ਮੇ ਸਾਜ਼ਦ

ਮਨ—ਮੈਂ। ਅਜ਼—ਤੋਂ। ਰੋਜ਼ੇ — ਦਿਨ ਤੋਂ। ਅਜ਼ਲ—ਪੈਦਾਇਸ਼ ਦੇ। ਈਂ—ਇਸ। ਨਕਸ਼ੇ—ਪੁਤਲੀ। ਨਦਾਨਿਸਤਮ—ਨਹੀਂ ਜਾਣਦਾ ਸਾਂ। ਨਕਾਸ਼—ਚਿਤਰਕਾਰ। ਬਰਾਏ—ਵਾਸਤੇ। ਮਾਂਦਨੇ—ਰਹਿਣਾ। ਖ਼ੁਦ—ਆਪਨਾ। ਖਾਨਹ—ਘਰ। ਮੇਸਾਜ਼ਦ—ਬਣਾਇਆ।

ਅਰਥ—ਮੈਂ ਜਨਮ ਦੇ ਸਮੇਂ ਤੋਂ ਲੈਕੇ, ਇਸ ਮਨੁਖ ਦੀ ਪਤਲੀ ਨੂੰ ਨਹੀਂ ਜਾਣਦਾ ਸਾਂ। ਕਿ ਬਨਾਉਣ ਵਾਲੇ ਨੇ (ਆਪਣੇ) ਰਹਿਣ ਵਾਸਤੇ ਇਸ ਨੂੰ ਆਪਣਾ ਘਰ ਬਣਾਇਆ ਹੈ।

ਦਿਲੇ ਆਸ਼ਕ ਬ ਅੰਦਕ ਫੁਰਸਤੇ ਮਾਸੂਕ ਮੇ ਗ਼ਰਦਦ
ਸਰਾ ਪਾ ਜਾਂ ਸ਼ਵਦ ਹਰਕਸ਼ ਕਿਬਾ ਜਾਨਾਨ ਨਾਮੇ ਸਾਜ਼ਦ

ਬ ਅੰਦਕ—ਬੜੀ ਜੇਹੀ। ਫੁਰਸਤੇ—ਵੇਹਲ ਦਾ ਸਮਾਂ। ਮੇਗਰਦਦ—ਹੋ ਜਾਂਦਾ ਹੈ। ਸਰਾ ਪਾ—ਸਿਰ ਤੋਂ ਪੈਰਾਂ ਤਕ। ਜਾਂ—ਜਾਨ, ਜਿੰਦ ਸ਼ਵਦ—ਹੁੰਦਾ ਹੈ। ਹਰ ਕਸ਼—ਜੋ ਕੋਈ। ਜਨਾਨ—ਮਿੱਤ, ਪਿਆਰਾ ਪ੍ਰੀਤਮ।, ਮੈ ਸਾਜ਼ਦ—ਬਣਾਂਦਾ ਹੈ।

ਅਰਥ—ਆਸ਼ਕ ਦਾ ਦਿਲ, ਥੋੜੀ ਜਿੰਨੀ ਵੇਹਲ [ਵਿਯੋਗ ਜਾਂ ਵਿਥ] ਨਾਲ ਮਾਸ਼ੂਕ ਹੀ ਬਣ ਜਾਂਦਾ ਹੈ। ਸਿਰ ਤੋਂ ਪੈਰਾਂ ਤਕ ਜਾਨ