ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੮)

[ਜਿੰਦ] ਹੋ ਜਾਂਦਾ ਹੈ, ਜੇਹੜਾ ਕੋਈ ਆਦਮੀ ਮਿਤੁ ਨਾਲ ਬਣਾ ਲੈਂਦਾ ਹੈ।

ਬਰਾਏ ਗਿਰਦਾਏ ਨਾਂ ਗ਼ਿਰਦ ਹਰਦੂਨਾ ਚਿ ਮੇ ਗਿਰਦੀ
ਤਮਹ ਦੀਦੀ ਕਿ ਆਦਮ ਰਾ ਅਸ਼ੀਰੇ ਦਾਨਹਿ ਮੇ ਸਾਜ਼ਦ

ਬਰਾਏ–ਵਾਸਤੇ। ਗਿਰਦਾਏ ਨਾਂ–ਗੁਲਾਈਦਾਰ ਰੋਟੀ, ਨਾਨ। ਗਿਰਦ-ਉਦਾਲੇ। ਦੂਨਾ-ਕਮੀਨਾ। ਮੇ ਗਿਰਦੀ–ਤੂੰ ਫਿਰਦਾ ਹੈਂ? ਤਮਹ-ਇਛਾ, ਲਾਲਚ, ਖਾਹਸ਼। ਦੀਦੀ–ਤੂੰ ਵੇਖਿਆ। ਆਦਮ–ਮੁਸਲਮਾਨੀ ਕਿਤਾਬਾਂ ਅਨੁਸਾਰ, ਪਹਿਲਾ ਮਨੁਖ ਜਿਸਨੂੰ ਸ਼ੈਤਾਨ ਨੇ ਵਰਗਲਾ ਬਹਿਸ਼ਤ ਤੋਂ ਡਿਗਵਾ ਦਿਤਾ ਸੀ। ਰਾ–ਨੂੰ। ਅਸ਼ੀਰੇ–ਕੈਦੀ। ਦਾਨਹ–ਅੰਨ ਦਾ ਇਕ ਦਾਣਾ।

ਅਰਥ–ਰੋਟੀ ਦੇ ਵਾਸਤੇ, ਹਰ ਇਕ ਕਮੀਨੇ ਦੇ ਚੁਫੇਰੇ ਤੂੰ ਕੀ ਭੌਂਦਾ ਹੈ? ਲਾਲਚ ਨੂੰ ਤੂੰ ਵੇਖਿਆ ਹੈ, ਜਿਸਨੇ ਆਦਮ ਨੂੰ ਇਕ ਦਾਣੇ ਦਾ (ਲਾਲਚ ਦੇਕੇ) ਕੈਦੀ ਬਣਾਇਆ ਹੈ।

ਮਗੋ ਅਜ਼ ਹਾਲਿ ਲੈਲੀ ਬਾ ਦਿਲੇ ਸ਼ੋਰੀਦਾਏ ਗੋਯਾ॥
ਕਿ ਸ਼ਰਹੇ ਕਿੱਸਾ ਏ ਮਜਨੂੰ ਮਰਾ ਦੀਵਾਨਾ ਮੇਸਾਜ਼ਦ॥

ਮਗੋ-ਨਾਂ ਕਹੁ। ਬਾ ਦਿਲੇ–ਕੋਲ ਦਿਲ ਦੇ। ਸ਼ੋਰੀਦਾਏ–ਪਾਗਲ। ਸ਼ਰਾਅਏ—ਕਥਾ, ਵਾਰਤਾ। ਮਰ—ਮੈਨੂੰ। ਮੇ ਸਾਜ਼ਦ–ਬਣਾ ਦਿਤਾ।

ਅਰਥ—ਨੰਦ ਲਾਲ! ਪਾਗ਼ਲ ਦਿਲ ਦੇ ਕੋਲ ਲੇਲੀ ਦਾ ਹਾਲ ਨਾ ਸੁਣਾ। ਕਿਉਂ? ਮਜਨੂੰ ਦੀ ਵਾਰਤਾ ਦੇ ਕਿੱਸੇ ਨੇ, ਮੈਨੂੰ (ਅਗੇ ਹੀ) ਦੀਵਾਨਾ ਬਣਾ ਦਿਤਾ ਹੈ।

ਪੰਜਾਬੀ ਉਲਥਾ—

ਹਵਾ ਫਜ਼ਰ ਦੀ ਜੁਲਫ ਤੇਰੀ ਚ ਹੈ ਕੰਘੀ ਜਦ ਕਰਦੀ,
ਦਿਲ ਦੀਵਾਨੇ ਮੇਰੇ ਲਈ ਇਸ ਅਜ਼ਬ ਜੰਜੀਰ ਬਣਾ ਦਿਤਾ।