(੬੯)
ਦਿਨ ਪਹਿਲੇ ਤੋਂ ਮੈਂ ਨਹੀਂ ਜਾਤਾ ਇਸ ਮਾਨੁਖ ਦੇਹੀ ਤਾਈਂ,
ਰਚਨਹਾਰ ਅਪਣੇ ਰਹਿਣੇ ਲਈ,ਨਿਜ ਘਰ ਏਹ ਬਣਾ ਦਿਤਾ।
ਦਿਲ ਪੇਮੀ ਦਾ ਥੋੜੇ ਵਿਚ ਹੀ ਸਰੂਪ ਪੁੱਤਮ ਹੋ ਜਾਂਦਾ,
ਸਿਰ ਪੈਰਾਂ ਤਕ ਜਿੰਦ ਹੋਂਵਦਾ, ਜਿਨ ਕੁਝ ਏਹੁ ਬਣਾ ਦਿਤਾ।
ਟੁਕੜੇ ਰੋਟੀ ਦੇ ਇਕ ਬਦਲੇ, ਮਗਰ ਕਮੀਨੇ ਫਿਰਦਾ ਕਿਉਂ?
ਬਾਬੇ ਆਦਮ ਨੂੰ ਇਕ ਦਾਣੇ ਕੈਦੀ ਲੋਭ ਬਣਾ ਦਿਤਾ।
ਲੈਲਾਂ ਨਾਲ ਕਦੇ ਭੀ ਨਾ ਕਹੁ ਸੋਦਾਈ ਦਿਲ ਮੇਰੇ ਨੂੰ,
ਮਜਨੂੰ ਦੇ ਕਿੱਸੇ ਨੇ ਪਹਿਲਾਂ, ਦੀਵਾਨਾ ਮੋਹਿ ਬਣਾ ਦਿਤਾ।
ਗਜ਼ਲ ਨੰ: ੨੧
ਹੱਯਦਹ ਹਜ਼ਾਰ ਸਿਜਦਹ ਬਸੁਏ ਤੋ ਕੁਨਦ॥
ਹਰ ਦਮ ਤੁਫਾਇ ਕਾਬਾ ਏ ਕੂਏ ਤੋ ਮੇ ਕੁਨਦ॥
ਹੱਯਦਾਹ–ਅਠਾਰਾਂ। ਹਜ਼ਾਰ–ਦਸ ਸੌ ਦਾ ਇਕ ਹਜ਼ਾਰ ਹੁੰਦਾ ਹੈ। ਸਿਜਦਹ–ਨਮਸਕਾਰਾਂ, ਮੱਥਾ ਟੇਕਨਾ। ਬਸੁਏ–ਵਲ। ਤੋ–ਤੇਰੇ॥ ਹਰ ਦਮ–ਹਰ ਇਕ ਸ੍ਵਾਸ, ਹਰ ਵੇਲੇ। ਤੁਫਾਇ–ਪ੍ਰਕਰਮਾ। ਕੂਏ–ਕੂਚਾ, ਗਲੀ।
ਅਰਥ—ਅਠਾਰਾਂ ਹਜ਼ਾਰ ਤੇਰੇ ਵਲ ਸਿਜਦੇ ਕਰਦੇ ਹਨ। ਹਰ ਵੇਲੇ ਤੇਰੇ ਕੂਚੇ (ਰੂਪ) ਕਾਬੇ ਦੀ ਪ੍ਰਦਖਣਾ ਕਰਦੇ ਹਨ।
ਹਰ ਜਾ ਕਿ ਬਿਨਗਰਦ ਜਮਾਲੇ ਤੋਂ ਬਿਨਗਰੰਦ॥
ਸਾਹਿਬ ਦਿਲਾਂ ਨਜ਼ਾਰਾ ਏ ਰੁਏ ਤੋ ਮੇ ਕੁਨੰਦ॥
ਹਰ ਜਾ ਕ–ਵਿਸ ਜਗ੍ਹਾਂ ਭੀ। ਬਿਨਗਰੰਦ–ਵੇਖਦੇ ਹਨ। ਜਮਾਲੇ–ਤੇਜ ਪੁੱਜ ਰੂਪ ਸਾਹਿਬ ਦਿਲਾਂ–ਦਿਲ ਦੇ ਮਾਲਕ, (ਭਾਵ ਨਾਮ ਰਸੀਏ ਮਹਾਤਮਾ, ਸੰਤ ਜਨ)।