ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/85

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੭੧)

ਮੁਕਾਬਲੇ-ਬਰਾਬਰੀ ਦੇ

ਅਰਥ-ਹਨੇਰੇ ਦਿਲਾਂ ਵਾਲੇ, ਜੋ ਮੂਲੋਂ ਹੀ ਅੱਖਾਂ ਨਹੀਂ ਰਖਦੇ, (ਅਰਥਾਤ ਜੋ ਬਿਲਕੁਲ ਹੀ ਅੰਨ੍ਹੇ ਹਨ)। (ਉਹ) ਸੂਰਜ ਨੂੰ ਤੇਰੇ ਚੇਹਰੇ ਦੇ ਬਰਾਬਰ ਕਰਦੇ ਹਨ, (ਅਰਥਾਤ ਅੰਨੇ ਪੁਰਸ਼ ਤੇਰੇ ਮੁਖ ਨੂੰ ਸੂਰਜ ਦੀ ਉਪਮਾ ਦੇਂਦੇ ਹਨ, ਜੋ ਬਿਲਕੁਲ ਹੀ ਅਯੋਗ ਹੈ, ਕਿਉਂਕਿ ਸੂਰਜ ਮਨ ਦੇ ਅਨ੍ਹੇਰੇ ਨੂੰ ਦੂਰ ਨਹੀਂ ਕਰ ਸਕਦਾ ਅਤੇ ਤੇਰੇ ਦਰਸਨ ਤੋਂ ਮਨ ਦਾ ਹਨੇਰਾ ਦੂਰ ਹੋ ਜਾਂਦਾ ਹੈ)।

ਮਸਤਾਨਿ ਸ਼ੌਕ ਗ਼ਲਗਲਹ ਦਾਰੰਦ ਦਰ ਜਹਾਂ॥
ਸਦ ਜਾਂ ਫਿਦਾਇ ਯਕ ਸਰੇ ਮੂਏ ਤੋ ਮੇ ਕੁਨੰਦ॥

ਮਸਤਾਨੇ ਸ਼ੌਕ -ਪ੍ਰੇਮ ਕਰਕੇ ਮਤਵਾਲੇ। ਗ਼ਲਗਲਹ-ਰੌਲਾ ਗੌਲਾ।, ਦਾਰੰਦ-ਰਖਦੇ ਹਨ। ਦਰ ਜਹਾਂ-ਜਹਾਨ ਵਿਚ। ਸਦ ਸੈਂਕੜੇ। ਜ਼ਾਂ-ਜਾਨਾ, ਜ਼ਿੰਦਗੀਆਂ। ਫਿਦਾਇ-ਕੁਰਬਾਨ। ਯਕ-ਇਕ। ਸਰੇ ਮੂਏ-ਸਿਰ ਦੇ ਵਾਲ।

ਅਰਥ-ਪ੍ਰੇਮ ਮਸਤਾਨੇ ਜਗਤ ਵਿਚ ਰੌਲਾ-ਗੌਲਾ ਰੱਖਦੇ ਹਨ। ਤੇਰੇ ਸਿਰ ਦੇ ਇਕ ਵਾਲ ਤੋਂ ਸੈਂਕੜੇ ਜਾਨਾਂ ਕੁਰਬਾਨ ਕਰਦੇ ਹਨ।

ਦਰ ਪਰਦਾ ਏ ਜਮਾਲਿ ਤੋ ਰੋਸ਼ਨ ਸ਼ਵਦ ਜਹਾਂ॥
ਦਰ ਹਰ ਤਰਫ਼ ਕਿ ਜ਼ਿਕਰ ਜ਼ਿ ਰੂਏ ਤੁ ਮੇ ਕੁਨੰਦ॥

ਜਮਾਲਿ-ਪ੍ਰਕਾਸ਼। ਰੋਸ਼ਨ-ਚਾਣਨ, ਪ੍ਰਕਾਸ਼। ਸ਼ਵਦ ਹੁੰਦਾ ਹੈ। ਦਰ ਹਰ ਤਰਫ਼-ਸਭਨਾਂ ਦਿਸਾਂ ਵਿਚ। ਜ਼ਿਕਰ-ਚਰਚਾ।

ਅਰਥ-ਤੇਰੇ ਜਮਾਲ ਦੇ ਪੜਦੇ ਵਿਚ ਹੀ ਸਾਰਾ ਜਗਤ ਰੋਸ਼ਨ ਹੁੰਦਾ ਹੈ। ਸਭਨਾਂ ਦਿਸ਼ਾ ਵਿਚ, ਤੇਰੇ ਦਰਸਨ ਦਾ ਚਰਚਾ ਕੀਤਾ ਜਾ ਰਿਹਾ ਹੈ।

ਆਸ਼ੁਫ਼ਤਗ਼ਾਨਿ ਸ਼ੌਕਿ ਤੋ ਗੋਯਾ ਸਿਫ਼ਤ ਮੁਦਾਮ॥