ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/86

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੭੨)

ਆਵਾਜ਼ਿ ਖੁਸ਼ ਕਲਾਮ ਜ਼ਿ ਬੂਏ ਤੁ ਮੋ ਕਨੰਦ॥

ਆਸ਼ਫ਼ਗਾਨੇ-ਮਸਤਾਨੇ। ਸਿਫ਼ਤ-ਕੀਰਤਨ। ਮੁਦਾਮ-ਸਦਾ, ਹਮੇਸ਼ਾਂ! ਖੁਸ਼ ਕਲਾਮ-ਮਿੱਠੀ ਤੇ ਸੁਰੀਲੀ ਸੁਰ, ਚੰਗਾ ਬੋਲਣਾ। ਜ਼ਿ-ਤੋ।

ਅਰਥ—ਨੰਦ ਲਾਲ (ਵਰਗੇ) ਪ੍ਰੇਮ ਮਸਤਾਨੇ ਹਮੇਸ਼ਾ ਤੇਰੀਆਂ ਸਿਫ਼ਤਾਂ ਦਾ ਕੀਰਤਨ ਕਰਦੇ ਹਨ। (ਜਿਨ੍ਹਾਂ ਨੇ) ਤੇਰੀ ਸੁਗੰਧੀ ਤੋਂ ਅਵਾਜ਼ ਨੂੰ ਮਿੱਠੀ ਤੇ ਸੁਰੀਲੀ ਕਰ ਲਿਆ ਹੈ।

ਪੰਜਾਬੀ ਉਲਥਾ---
ਸਹਸ ਅਠਾਰਾਂ ਆਲਮ ਬੰਦੇ ਵਲ ਤੇਰੇ ਜ਼ਹਾਰ ਕਰਦੇ।
ਕਾਬਾ ਕੂਚੇ ਜਾਣ ਤੇਰੇ ਨੂੰ ਉਸ ਤੋਂ ਨਿਜਵਾਰ ਕਰਦੇ।
ਜਿਤ ਵਲ ਦੇਖਣ ਉਥੇ ਦੇਖਣ ਤੇਰਾ ਹੀ ਰੂਪ ਜਮਾਲੀ।
ਰਸੀਏ ਨਾਮ ਪ੍ਰੇਮੀ ਤੇਰੇ ਤੇਰਾ ਦਰਸ ਚਿਤਾਰ ਕਰਦੇ।
ਕੀਤੀ ਜਾਨ ਪਿਆਰੀ ਓਨ੍ਹਾਂ ਤੁਧ ਸੁੰਦਰ ਤਨ ਤੋਂ ਸਦਕੇ,
ਮੁਰਦੇ ਦਿਲ ਜਿਨ੍ਹਾਂ ਦੇ ਨੂੰ ਤੇਰੀ ਸੁਗੰਧੀ ਜਿੰਦਵਾਰ ਕਰਦੇ।
ਸਰੂਪ ਖੁਦਾ ਵਿਖਾਉਣ ਵਾਲਾ ਤੁਧ ਦਰਸਨ ਦਰਪਨ ਹੋਯਾ,
ਪ੍ਰਭ ਦਾ ਦਰਸਨ ਦਰਸ ਤਿਰੇ ਚੋਂ ਨਿਤ ਓਹ ਹਨ ਨਿਹਾਰ ਕਰਦੇ।
ਦਿਲ ਅਗ੍ਯਾਨ ਹਨੇਰਾ ਜਿਨ੍ਹਾਂ ਅਖੀ ਨਾ ਕੁਝ ਦਿਸਦਾ,
ਕਿਰਣਾਂ ਵਾਲੇ ਸੂਰਜ ਦਾ ਉਹ ਤੁਧ ਨਾਲ ਸਮ-ਸਾਰ ਕਰਦੇ।
ਪ੍ਰੇਮ ਭਰੇ ਮਸਤਾਨੇ ਲੋਕਾਂ ਪਾਯਾ ਜਗ ਵਿਚ ਰੌਲਾ,
ਤੇਰੇ ਸਿਰ ਦੇ ਵਾਲ ਇਕ ਤੋਂ ਸਦ ਜਾਨਾਂ ਬਲਿਹਾਰ ਕਰਦੇ।
ਪ੍ਰਕਾਸ਼ ਪੁੰਜ ਜੁ ਰੂਪ ਤੇਰੇ ਨੇ ਜਗ ਨੂੰ ਰੋਸ਼ਨ ਕੀਤਾ,
ਸਭ ਤਰਫਾਂ ਵਿਚ ਰੂਪ ਤੇਰੇ ਦਾ ਹਨ ਲੋਕੀ ਪ੍ਰਚਾਰ ਕਰਦੇ।
ਕੀਰਤਨ ਕਰਨ ਨਿਤ ਮਸਤਾਨੇ ਤੇਰੀਆਂ ਸਿਫਤਾਂ ਸੰਦਾ,
ਵਾਜ਼ ਜਿਨ੍ਹਾਂ ਦੀ ਸੁੰਦਰ ਮਿਠੀ ਸੋ ਭਗਤਿ ਭੰਡਾਰ ਭਰਦੇ।