ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/87

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੭੩)

ਗ਼ਜ਼ਲ ਨੰ: ੨੨

ਐ ਗਰਦਸ਼ਿ ਚਸ਼ਮੇ ਤੋ ਕਿ ਅੱਯਾਮ ਨਦਾਰਦ॥
ਖੁਰਸ਼ੈਦ ਫ਼ਲਕ ਪੇਸ਼ਿ ਰੁਖਤ ਨਾਮ ਨਦਾਰਦ॥

ਗਰਦਸਿ-ਫਿਰਨਾ, ਗੋਲ ਚਕਰ ਵਾਰੀ ਫਿਰਨਾ। ਅੱਯਾਮ-ਸਮਾ, ਵੇਲਾ। ਐ-ਸੰਬੋਧਨ ਪਦ। ਨਦਾਰਦ-ਨਹੀਂ ਰਖਦੇ। ਖੁਰਸ਼ੈਦ-ਸੂਰਜ। ਫ਼ਲਕ-ਅਕਾਸ਼। ਪੇਸ਼-ਅਗੇ। ਰੁਖਤ-ਮੂੰਹ ਤੇਰਾ।

ਅਰਥ—ਹੇ ਪ੍ਰੀਤਮ! ਤੇਰੀ ਅੱਖ ਦੇ ਚੱਕਰ ਦੀ ਬਰਾਬਰੀ) ਸਮੇਂ ਦਾ ਚੱਕਰ ਨਹੀਂ ਰੱਖਦਾ

ਸੱਯਾਦਿ ਕਸ਼ ਅਜ਼ ਪਏ ਦਿਲ ਬੁਰਦਨਿ ਆਸ਼ਿਕ॥
ਜੁਜ਼ ਹਲਕਾਏ ਜ਼ੁਲਫੇ ਤੋ ਦਿਗਰ ਦਾਮ ਨ ਦਾਰਦ॥

ਸੱਯਾਦਿ-ਸ਼ਕਾਰੀ। ਕਜ਼ਾ-ਮੌਤ। ਦਿਲ ਬੁਰਦਨਿ-ਜਿੰਦ ਕਢਣ ਵਾਸਤੇ। ਜੁਜ਼-ਬਿਨਾਂ। ਹਲਕਾਏ-ਘੇਰਾ-[ਭਾਵ-ਫਾਹੀ]। ਦਿਗਰ-ਹੋਰ ਦੂਜੀ। ਦਾਮ-ਰੱਸਾ, ਫਾਹੀ।

ਅਰਥ-ਮੌਤ (ਰੂਪ) ਸ਼ਿਕਾਰੀ, ਪ੍ਰੇਮੀ ਦੀ ਜਿੰਦ ਕਢਣ ਦੇ ਵਾਸਤੇ ਤੇਰੀ ਜੁਲਫ਼ ਦੀ ਫਾਹੀ ਤੋਂ ਬਿਨਾਂ ਹੋਰ (ਕੋਈ) ਦੂਜੀ ਫਾਹੀ ਨਹੀਂ ਦੇਖਦਾ।

ਈਂ ਉਮਰਿ ਗਿਰਾਂ ਮਾਯਾ ਗ਼ਨੀਮਤ ਸ਼ੁਮਰ ਆਖ਼ਿਰ॥
ਮਾ ਸੁਬਹੋ ਨ ਦੀਦੇਮ ਕਿ ਓ ਸ਼ਾਮ ਨੂੰ ਦਾਰਦ॥

ਈਂ-ਇਹ। ਗਿਰਾਂ-ਬਹੁਤ ਵਡੀ। ਮਾਯਾ-ਦੌਲਤ। ਗ਼ਨੀਮਤ-ਨਿਆਮਤ। ਸ਼ੁਮਰ-ਸ਼ੁਮਾਰ ਕਰ, ਗਿਣ। ਆਖ਼ਿਰ-ਓੜਕ! ਸੁਬਹੋ-ਸਵੇਰਾ। ਦੀਦੇਮ-ਵੇਖਿਆ ਮੈਂ। ਸ਼ਾਮ-ਸੰਝ ਸਮਾ, ਸੰਧਿਆ ਵੇਲਾ।