ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੪)

ਅਰਥ-ਇਸ ਉਮਰ ਨੂੰ ਬਹੁ-ਮੁਲੀ ਦੌਲਤ ਤੇ ਨਿਆਮਤ ਗਿਣ। (ਕਿਉ") ਜੋ ਮੈਂ ਉਹ ਸਵੇਰਾ ਨਹੀਂ ਵੇਖਿਆ, ਜੋ ਅੰਤ ਨੂੰ ਸ਼ਾਮ ਨਹੀਂ ਰਖਦਾ। (ਅਰਥਾਤ ਜਿਵੇਂ ਹਰ ਸਵੇਰ ਦੇ ਮਗਰੋਂ ਸ਼ਾਮ ਦਾ ਹੋਣਾ ਲਾਜ਼ਮੀ ਹੈ, ਇਵੇਂ ਹੀ ਜਨਮ ਦੇ ਮਗਰੋਂ ਅੰਤ ਮਰਣਾ ਜ਼ਰੂਰੀ ਹੈ, ਤਾਂ ਤੇ ਏਹੋ ਸਮਾ ਅਮੋਲਕ ਹੈ)।

ਤਾ ਚੰਦ ਦਿਲਾਸਾ ਕੁਨਮ ਈਂ ਖਾਤਰੇ ਖ਼ੁਦ ਰਾ॥
ਬੇ ਦੀਦਨਿ ਰੂਇ ਤੋ ਦਿਲ ਆਰਾਮ ਨ ਦਾਰਦ॥

ਤਾ ਚੰਦ-ਕਿਥੋਂ ਤਕ। ਦਿਲਾਸਾ-ਤਸੱਲੀ, ਭਰੋਸਾ। ਕੁਨਮ-ਕਰਾਂ ਮੈਂ। ਖਾਤਰਿ-ਦਿਲ ਨੂੰ। ਖੁਦ ਰਾ-ਆਪ ਨੂੰ। ਬੇ ਦੀਦਨੇ-ਬਿਨਾਂ ਵੇਖੇ ਤੋਂ।

ਅਰਥ-ਕਿਥੋਂ ਤਕ ਮੈਂ ਆਪਣੇ ਦਿਲ ਦੀ ਤਸੱਲੀ ਕਰਦੀ ਜਾਵਾਂ? ਤੇਰੇ ਦਰਸਨ ਵੇਖੇ ਤੋਂ ਬਿਨਾਂ ਦਿਲ ਅਰਾਮ ਨਹੀਂ ਕਰਦਾ।

ਈਂ ਚਸ਼ਮਿ ਗੌਹਰ ਬਾਰ ਕਿ ਦਰਿਆ ਸ਼ੁਦਹ ਗੋਯਾ॥
ਬੇ ਰੁਏ ਦਿਲ ਆ ਰਾਇ ਤੋ ਆਰਾਮ ਨ ਦਾਰਦ॥

ਚਸ਼ਮਿ-ਅੱਖਾਂ। ਗੌਹਰ-ਮੋਤੀ। ਬਾਰ-ਬਰਸ ਉਣ ਵਾਲੀਆਂ। ਸ਼ੁਦਹ-ਹੋ ਗਿਆ, ਬਣ ਗਿਆ। ਗੋਯਾ-ਮਾਨੋ। ਬੇ ਰੂਏ-ਦਰਸ਼ਨ ਤੋਂ ਬਿਨਾਂ। ਆਰਾਇ-ਦਿਲ ਨੂੰ ਸੋਭਾ ਦੇਣ ਵਾਲਾ।

ਅਰਥ-ਇਹ ਅੱਖਾਂ ਮੋਤੀ ਬਰਸਾਉਣ ਵਾਲੀਆਂ, ਜੋ ਮਾਨੇ ਦਰਿਆ ਹੋ ਗਈਆਂ ਹਨ। ਸੋਭਾ ਦੇਣ ਵਾਲੇ ਤੇਰੇ ਦਰਸਨ ਤੋਂ ਬਿਨਾਂ (ਮੇਰਾ) ਦਿਲ (ਆਪਣੇ ਆਪ ਵਿਚ) ਅਰਾਮ ਨਹੀਂ ਰਖਦਾ।

ਭਾਵ-ਅੱਖਾਂ ਵਿਚ ਆਂਸੂ ਨਹੀਂ ਬਰਸਦੇ, ਮਾਨੋ ਅੱਖਾਂ ਦਰਿਆ ਬਣ ਗਈਆਂ ਹਨ, ਜਿਨ੍ਹਾਂ ਵਿਚੋਂ 'ਨੀਰ ਵਹੈ ਵਹਿ ਚਲੇ ਜੀਉ' ਦੀ ਹਾਲਤ ਹੋ ਗਈ ਹੈ, ਇਸ ਲਈ ਤੁਹਾਡੇ ਦਰਸ਼ਨ ਤੋਂ ਬਿਨਾਂ, ਮਨ