ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੫)

ਨੂੰ ਬੜੀ ਬੇਚੈਨੀ ਹੋ ਰਹੀ ਹੈ।

ਪੰਜਾਬੀ ਉਲਥਾ—

ਅੱਖ ਮਿੱਤ ਦੀ ਚਾਲ ਬਰੋਬਰ ਫਿਰਦਾ ਚੱਕਰ ਕਾਲ ਨਹੀਂ।
ਨਭ ਵਿਚ ਸੂਰਜ ਡਾਢਾ ਚਮਕੇ ਮਿਲਦਾ ਮੁਖ ਦੇ ਨਾਲ ਨਹੀਂ।
ਆਸ਼ਕ ਦੀ ਜਿੰਦ ਕਬਜ ਕਰਨ ਨੂੰ ਜਗ ਵਿਚ ਮੌਤ ਸ਼ਿਕਾਰੀ ਨੇ,
ਮੁਖ ਮਾਹੀ ਦੀ ਜੁਲਫ਼ ਕੁੰਡਲ ਬਿਨ, ਫੜਿਆ ਕੋਈ ਜਾਲ ਨਹੀਂ।
ਏਹੋ ਉਮਰ ਅਮੋਲ ਪਦਾਰਥ ਜਗ ਵਿਚ ਅਪਨੀ ਗਿਣ ਲੈ ਤੂੰ,
ਐਸੀ ਸੁਬਹ ਨਾਂ ਦੇਖੀ ਕੋਈ ਅੰਤ ਸ਼ਾਮ ਜਿਸ ਨਾਲ ਨਹੀਂ।
ਕਿਥੋਂ ਤਕ ਮੈਂ ਦਿਲ ਆਪਣੇ ਨੂੰ ਦਈ ਦਿਲਾਸਾ ਜਾਵਾਂਗਾ,
ਦਰਸ ਤੇਰੇ ਬਿਨ ਪ੍ਰੀਤਮ ਮੇਰੇ ਹੋਇ ਅਰਾਮ ਸੁਖਾਲ ਨਹੀਂ।
ਅੱਖ ਮੋਤੀ ਬਰਸਾਉਣ ਵਾਲੀ, ਵਗਦੀ ਵਾਂਗੂ ਦਰਿਆ ਸਦਾ,
ਸੁਖ ਦਾਤੇ ਦਰਸ਼ਨ ਬਿਨ ਡਿੱਠੇ, ਦਿਲ ਨੂੰ ਮੁੱਖ ਰਵਾਲ ਨਹੀਂ।

ਗਜ਼ਲ ਨੰ: ੨੩

ਤਾ ਲਾਲੇ ਜਾਂ ਫ਼ਿਜ਼ਾਇ ਤੁ–ਗੋਯਾ–ਨਮੇ ਸ਼ਵਦ॥
ਦਿਰਮਾਨਿ ਦਰਦਿ ਮਾਸ੍ਤ ਕਿ ਪੈਦਾ ਨਮੇ ਸ਼ਵਦ।

ਤਾ–ਜਦ ਤਕ। ਜਾਂ–ਜੀਵਨ, ਜ਼ਿੰਦਗੀ। ਫ਼ਿਜ਼ਾਇ–ਵਧਾਉਨ ਵਾਲਾ, ਦੇਣ ਵਾਲਾ। ਗੋਯਾ–ਉਚਾਰਨ। ਨਮੇ ਸ਼ਵਦ–ਨਹੀਂ ਹੁੰਦਾ। ਦਰਮਾਨਿ–ਇਲਾਜ਼, ਦਾਰੂ, ਉਪਾਉ। ਦਰਦੇ–ਦੁਖ, ਪੀੜ। ਮਾਸਤ–[ਮ+ਅਸਤ] ਮੇਰਾ ਹੈ। ਲਾਲ–ਮਾਹੀ ਪਿਆਰਾ

ਅਰਥ–ਜਦ ਤਕ ਪਿਆਰੇ ਜੀਵਨ ਦਾਤਾ ਤੇਰੇ (ਬੁੱਲ੍ਹਾਂ ਤੋਂ) ਉੱਚਾਰਨ ਨਹੀਂ ਹੁੰਦਾ। (ਤਦ ਤਕ) ਮੇਰੇ ਦੁਖ ਦਾ ਇਲਾਜ ਭੀ ਪੈਦਾ ਨਹੀਂ ਹੁੰਦਾ।