(੭੬)
ਲਬਹੁ ਤਿਸ਼ਨਹ ਰਾ ਬਆਬਿ ਲਬਤ ਹਸ੍ਤ ਆਰਜ਼ੂ॥
ਤਸਕੀਨ ਮਾ ਜ਼ਿ ਖ਼ਿਜ਼ਰੁ ਮਸੀਹਾ ਨਮੇ ਸ਼ਵਦ॥
ਲਬਹ – ਹੋਠਾਂ ਬੁੱਲ੍ਹਾਂ। ਤਿਸ਼ਨਹ – ਪਿਆਸੇ। ਰਾ – ਨੂੰ। ਬਆਬਿ – ਅੰਮ੍ਰਿਤ॥ ਲਬਤ – ਬੁੱਲ੍ਹਾਂ ਤੇਰੇ। ਹਸਤ – ਹੈ। ਆਰਜੂ – ਇੱਛਾ, ਉਮੈਦ। ਤਸਕੀਨ – ਤਸੱਲੀ। ਖਿਜ਼ਰ – ਵਰਣ ਦੇਵਤਾ, (ਪਾਣੀਆਂ ਦਾ ਦੇਵਤਾ)। ਮਸੀਹਾ –(ਈਸਾਈਆਂ ਦੇ ਪੈਗੰਬਰ ਦਾ ਨਾਮ ਹੈ)।
ਅਰਥ–ਮੇਰੇ ਪਿਆਸੇ ਹੋਠਾਂ ਨੂੰ, ਤੇਰੇ ਹੋਠਾਂ ਦੇ ਅੰਮ੍ਰਤ ਦੀ ਇੱਛਾ ਹੈ। ਮੇਰੀ ਤਸੱਲੀ ਖਿਜ਼ਰ ਤੇ ਮਸੀਹਾ ਪਾਸੋਂ ਭੀ ਨਹੀ ਹੁੰਦੀ।
ਦਾਰੇਮ ਦਰਦਿ ਦਿਲ ਕਿ ਮਰਾ ਓ ਰਾ ਇਲਾਜ਼ ਨੇਸ੍ਤ॥
ਤਾ ਜਾਂ ਨਮੇ ਦਿਹੇਮ ਮੁਦਾਵਾ ਨਮੇ ਸ਼ਵਦ॥
ਦਾਰੇਮ – ਰਖਦਾ ਹਾਂ, ਮੈਂ। ਮਰਾ – ਮੈਨੂੰ (ਨੇਸਤ – ਨਹੀਂ ਹੈ। ਤਾ – ਤਦ ਤੱਕ। ਜਾਂ – ਜ਼ਿੰਦ। ਦਹੇਮ – ਦੇ ਦੇਂਦਾ ਮੈਂ। ਮੁਦਾਵਾ – ਦਵਾਈ।
ਅਰਥ–ਮੈਂ ਦਿਲ ਵਿਚ ਜੋ ਦੁਖ ਰਖਦਾ ਹਾਂ, ਮੈਨੂੰ ਉਸਦਾ ਇਲਾਜ (ਮਿਲਦਾ)ਨਹੀਂ ਹੈ। (ਜਿੰਨਾ ਚਿਰ)ਜਾਨ ਨਹੀ ਦੇ ਦੇਂਦਾ, ਤਦ ਤਕ ਦਾਰੂ ਨਹੀਂ ਹੁੰਦਾ।
ਗੁਫ਼ਤਮ ਕਿ ਜਾਂ ਦਿਹਮ ਇਵਜ਼ੇ ਯਕ ਨਿਗਾਹਿ ਤੋ॥
ਗੁਫ਼ਤਾ ਮਿਆਨਿ ਮਾਓ ਤੋ ਸਉਦਾ ਨਮੇ ਸ਼ਵਦ॥
ਗੁਫ਼ਤਮ – ਮੈਂ ਕਿਹਾ। ਦਿਹਮ – ਮੈਂ ਦੇਂਦਾ ਹਾਂ। ਇਵਜ਼ੇ – ਬਦਲੇ ਵਿਚ, ਵਟੇ-ਸਟੇ। ਗੁਫ਼ਤਾ – ਕਿਹਾ ਉਨ੍ਹਾਂ ਨੇ। ਮਿਆਨਿ ਵਿਚ। ਮਾਓ ਤੋ – ਮੇਰੇ ਅਤੇ ਤੇਰੇ।
ਅਰਥ–ਮੈਂ ਕਿਹਾ, ਮੈਂ ਆਪਣੀ ਜਾਨ ਦੇਂਦਾ ਹਾਂ, ਤੁਹਾਡੀ ਇਸ ਨਜ਼ਰ ਦੇ ਬਦਲੇ ਵਿਚ। ਉਨ੍ਹਾਂ ਨੇ ਕਿਹਾ – ਮੇਰੇ ਅਤੇ ਤੇਰੇ ਵਿਚ ਸੌਦਾ