ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੭)

ਨਹੀਂ ਹੋ ਸਕਦਾ।

ਅੰਦਰ ਹਵਾਇ ਜ਼ੁਲਫ਼ਿ ਗਿਰਹਗੀਰ ਮਹਵਸ਼ਾਂ।
ਮਨ ਮੇ-ਰਵਮ ਗਿਰਹ ਜ਼ਿ ਦਿਲਮ ਵਾ ਨਮੇ ਸ਼ਵਦ॥

ਹਵਾਇ – ਤਾਂਘ, ਸਿੱਕ, ਖ਼ਾਹਸ਼, ਇਛਾ। ਗਿਰਹਗੀਰ – ਗੁੰਦੀ ਹੋਈ। (੨) ਪਕੜਨ ਵਾਲੀ। (੩) ਫਾਹੀ ਵਾਲੀ। ਮਹਵਸ਼ਾਂ – ਹੁਸੀਨਾਂ, ਚੰਦ੍ਰ ਮੁਖੀਆਂ। ਮਨ – ਮੈਂ। ਮੇ-ਰਵਮ — ਫਿਰ ਰਿਹਾ ਹਾਂ, ਜਾ ਰਿਹਾ ਹਾਂ। ਗਿਰਹ – ਘੁੰਡੀ। ਜ਼ਿ ਦਿਲਮ – ਮੇਰੇ ਦਿਲ ਦੀ।

ਅਰਥ–ਚੰਦ੍ਰ ਮੁਖੀਆਂ ਦੀ ਗੁੰਦੀ ਹੋਈ ਜੁਲਫ ਦੀ ਤਾਂਘ ਵਿਚ ਮੈਂ ਫਿਰ ਰਿਹਾ ਹਾਂ, ਪਰ ਮੇਰੇ ਦਿਲ ਦੀ ਘੁੰਡੀ ਨਹੀਂ ਖੁਲ੍ਹਦੀ।

ਬਾ ਸਾਹਿਲੇ ਮੁਰਾਦ ਕੁਜਾ ਆਸ਼ਨਾ ਸ਼ਵਦ।
ਤਾ ਚਸ਼ਮਿ ਮਾ ਬਯਾਦਿ ਤੋ ਦਰੀਆ ਨਮੇ ਸ਼ਵਦ।

ਬਾ–ਸਾਥ, ਉਤੇ। ਸਾਹਿਲੇ–ਕਢੇ। ਆਸ਼ਨਾ–ਵਾਕਫ਼, ਪਛਾਣੁ। ਕੁਜਾ–ਕਦੋਂ। ਸ਼ਵਦ–ਹੁੰਦਾ, ਹੋ ਸਕਦਾ। ਤਾ–ਜਦ ਤਕ। ਚਸ਼ਮਿ–ਅੱਖਾਂ। ਮਾ–ਮੇਰੀਆਂ। ਬਯਾਦਿ ਤੋ–ਤੇਰੀ ਯਾਦ ਵਿਚ।

ਅਰਥ–ਮੁਰਾਦ ਦੇ ਕੰਢੇ ਦਾ ਵਾਕਫ਼ ਕਦ ਹੋ ਸਕਦਾ ਹਾਂ? ਜਦ ਤਕ ਮੇਰੀਆਂ ਅੱਖਾਂ ਤੇਰੀ ਯਾਦ ਵਿਚ ਦਰਿਆ ਨਹੀਂ ਹੁੰਦੀਆਂ।

ਗੋਯਾ ਦਰ ਇੰਤਜ਼ਾਰੇ ਤੋ ਚਸ਼ਮਮ ਸੁਫ਼ੈਦ ਸ਼ੁਦ।
ਮਨਚਿ ਕੁਨਮ ਕਿ ਬੇ ਤੋ ਦਿਲਾਸਾ ਨਮੇ ਸ਼ਵਦ।

ਦਰ–ਵਿਚ। ਇੰਤਜ਼ਾਰੇ–ਉਡੀਕ ਵਿਚ। ਤੋ–ਤੇਰੀ। ਚਸ਼ਮਮ–ਅਖਾਂ ਮੇਰੀਆਂ। ਸੁਫ਼ੈਦ ਸ਼ੁਦ–ਚਿਟੀਆਂ ਹੋ ਗਈਆਂ ਹਨ। ਕੁਨਮ–ਕਰਾਂ। ਚ–ਕੀ। ਬੇ ਤੋ–ਬਿਨਾਂ ਤੇਰੇ। ਨਮੇ ਸ਼ਵਦ–ਨਹੀਂ ਹੁੰਦਾ।

ਅਰਥ–ਨੰਦ ਲਾਲ! ਤੇਰੀ ਉਡੀਕ ਵਿਚ ਮੇਰੀਆਂ ਅੱਖਾਂ