ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/92

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੭੮)

ਚਿਟੀਆਂ ਹੋ ਗਈਆਂ ਹਨ। ਮੈਂ ਕੀ ਕਰਾਂ? ਕਿਉਂਕਿ ਤੇਰੇ (ਦਰਸ਼ਕ ਤੋਂ) ਬਿਨਾਂ (ਮੇਰੇ ਮਨ ਨੂੰ ਦਿਲਾਸਾ ਨਹੀਂ ਹੁੰਦਾ।

ਪੰਜਾਬੀ ਉਲਥਾ---

ਜਦ ਤਕ ਜੀਵਨ ਦਾਤਾ ਮੇਰੇ, ਬਚਨ ਤੇਰੇ ਜੁ ਸੁਣਦਾ ਨਹੀਂ।
ਤਦ ਤਕ ਮੇਰੇ ਦੁਖ ਦਰਦ ਦਾ ਦਾਰੁ ਕੁਈ ਬਣਦਾ ਨਹੀਂ।
ਮੇਰੇ fਪਿਆਸੇ ਹੋਠਾਂ ਨੂੰ ਹੈ, ਇਕ ਸੁਧਾ ਤਿਰੇ ਹੋਠਾਂ ਦੀ।
ਖਾਜਾ ਖਿਜ਼ਰ ਤੇ ਈਸਾ ਪਾਸੋਂ ਹੁਇ ਦਿਲਾਸਾ ਬਣਦਾ ਨਹੀਂ।
ਦਿਲ ਮੇਰੇ ਦੇ ਦੁਖੜੇ ਸੰਦਾ, ਦਾਰੂ ਕੋਈ ਹੋਰ ਨਹੀਂ।
ਜਾਨ ਨਹੀ ਦੇ ਦੇਂਦਾ ਜਦ ਤਕ, ਦਾਰੁ ਕੁਈ ਬਣਦਾ ਨਹੀਂ।
ਮੈਂ ਕਿਹਾ, ਮੈਂ ਜਾਨ ਦਾ ਹਾਂ, ਬੱਦਲੇ ਨਜ਼ਰ ਤੁਸਾਂ ਦੀ ਇੱਕ।
ਓਨ ਕਿਹਾ-ਸੁਣ ਤੇਰ-ਮੇਰੇ ਵਿਚ, ਇਹ ਸੌਦਾ ਬਣਦਾ ਨਹੀਂ।
ਚੰਦ ਮੁਖੀ ਨੇ ਜ਼ੁਲਫ਼ ਗੰਦੀ ਜੋ, ਤਾਂਘ ਓਸਦੀ ਅੰਦਰ ਮੈਂ॥
ਫਿਰਦਾ ਹਾਂ, ਪਰ ਗੰਢ ਖੁਲਨ ਦਾ, ਕੋ ਉਪਰਾਲਾ ਬਣਦਾ ਨਹੀਂ।
ਮੁਰਾਦ ਪੁਰੀ ਦੇ ਕੰਢੇ ਦਾ ਮੈਂ ਵਾਕਫ਼ ਕਦ ਹੋ ਸਕਦਾ ਹਾਂ।
ਜਦ ਤਕ ਯਾਦ ਤਿਰੀ ਦੇ ਅੰਦਰ ਦਰਯਾ ਅੱਖਾਂ ਤੋਂ ਬਣਦਾ ਨਹੀਂ।
ਡੀਕ ਤਿਰੀ ਵਿਚ ਬੈਠੇ ਬੈਠੇ ਅੱਖਾਂ ਚਿਟੀਆਂ ਹੋ ਗਈਆਂ।
ਮੈਂ ਕਿ ਕਰਾਂ ਬਿਨ ਦਰਸਨ ਤੇਰੇ ਦਿਲ ਧਰਵਾਸਾ ਬਣਦਾ ਨਹੀਂ।

ਗਜ਼ਲ ਨੰ: ੨੪

ਚੂੰ ਮਾਹ ਦੁ ਹਫ਼ਤਹ ਰੂ ਨੁਮਾਈ ਚ ਸ਼ਵਦ।
ਇਮ ਸ਼ਬ ਮਹਿ ਮਨ ਅਗਰ ਬਿਆਈ ਚਿ ਸ਼ਵਦ।

ਚੂੰ–ਜੇ। ਮਾਹ–ਚੰਦ੍ਰਮਾ। ਦੁ–ਦੋ। ਹਫ਼ਤਹ–ਅਠਵਾਰਾ, ਦੋ ਹਫ਼ਤਹ ਤੋਂ ਭਾਵ ਇਕ ਪੱਖ, ਪੰਦ੍ਰਾਂ ਦਿਨ ਜਾਂ ਪੂਰਨਮਾਸ਼ੀ ਹੈ। ਰੂ–ਚੇਹਰਾ।