ਸਮੱਗਰੀ 'ਤੇ ਜਾਓ

ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੯)

ਨੁਮਾਈ – ਵਿਖਾ ਦੇਵੇਂ। ਚਿ – ਕੀ। ਸ਼ਵਦ – ਹੋਵੇਗਾ। ਇਮ ਸ਼ਬ – ਅਜ ਦੀ ਰਾਤ। ਮਨ – ਮੇਰੇ। ਅਗਰ – ਜੇਕਰ। ਬਆਈ – ਆ ਜਾਵੇਂ।

ਅਰਥ–ਜੇ ਪੂਰਨ ਮਾਸ਼ੀ ਦੇ ਚੰਦ੍ਰਮਾ (ਵਰਗਾ) ਮੂੰਹ ਵਿਖਾ ਦੇਵੇ(ਤਾਂ) ਕੀ ਹੋਵੇਗਾ? ਹੇ ਮੇਰੇ ਚੰਦ! ਜੇਕਰ ਅੱਜ ਰਾਤੀਂ ਆ ਜਾਵੇਂ(ਤਾਂ)ਕੀ ਹੋਵੇਗਾ?

ਈਂ ਜੁਮਲਹ ਜਹਾਂ ਅਸੀਰਿ ਜ਼ੁਲਫ਼ਤ ਗਸ਼ਤਹ।
ਯਕ ਲਖ਼ਤ ਅਗਰ ਗਿਰਹ ਕੁਸ਼ਾਈ ਚਿ ਸ਼ਵਦ।

ਈਂ – ਇਹ। ਜ਼ੁਮਲਹ – ਸਾਰਾ। ਜਹਾਂ – ਜਹਾਨ, ਜਗਤ। ਅਸੀਰਿ – ਕੈਦੀ। ਜੁਲਫਤ – ਜੁਲਫ – ਤੇਰੀ। ਗਸ਼ਤਹ – ਹੋ ਗਿਆ ਹੈ। ਯਕ ਲਖਤ – ਇਕ –ਦਮ, ਇਕੋ ਵੇਰੀ। ਗਿਰਹ – ਗੰਢ, ਬੰਧਨ। ਕੁਸ਼ਾਈ – ਖੋਲ੍ਹ ਦੇਵੇਂ।

ਅਰਥ–ਇਹ ਸਾਰਾ ਜਗਤ ਤੇਰੀ ਜ਼ੁਲਫ਼ ਦਾ ਕੈਦੀ ਹੋ ਗਿਆ ਹੈ, ਜੇਕਰ ਇਕੋ ਵੇਰੀ ਬੰਧਨ ਖੋਲ੍ਹ ਦੇਵੇਂ,(ਤਾਂ ਫਿਰ) ਕੀ ਹੋ ਜਾਵੇਗਾ?

ਆਲਮ ਹਮਹ ਗਸ਼ਤਹ ਅਸ੍ਤ ਬੇ ਤੋ ਤਾਰੀਕ।
ਖ਼ੁਰਸ਼ੈਦ ਸਿਫ਼ਤ ਅਗਰ ਬਰਾਈ ਚ ਸ਼ਵਦ।

ਆਲਮ – ਜਗਤ, ਸੰਸਾਰ, ਜਹਾਨ। ਹਮਹ – ਸਾਰਾ। ਗਸ਼ਤਹ ਅਸਤ – ਹੈਗਾ ਹੈ। ਬੇ ਤੋ – ਤੈਥੋਂ ਬਿਨਾਂ। ਤਾਰੀਕ – ਹਾਨੇਰਾ। ਖ਼ੁਰਸ਼ੈਦ – ਸੂਰਜ। ਸਿਫ਼ਤ – ਵਾਗੂੰ, ਸਮਾਨ। ਬਰਾਈ – ਬਾਹਰ ਆ ਜਾਵੇਂ, ਨਿਕਲ ਆਵੇਂ, (ਭਾਵ –ਦਰਸ਼ਨ ਦੇਵੇਂ)।

ਅਰਥ–ਸਾਰਾ ਜਗਤ, ਤੈਥੋਂ ਬਿਨਾਂ(ਹੋਣ ਕਰਕੇ)ਹਨ੍ਹੇਰਾ ਹੈਗਾ ਹੈ। ਸੂਰਜ ਵਾਂਗੂੰ ਜੇਕਰ ਬਾਹਰ (ਨਿਕਲ) ਆਵੇਂ, (ਤਾਂ ਫਿਰ) ਕੀ ਹੋਵੇਗਾ?

ਯਕ ਲਹਜ਼ਹ ਬਿਆਓ ਦਰ ਚਸ਼ਮਮ ਬਿਨਸ਼ੀਂ।
ਦਰ ਦੀਦਹ ਨਿਸ਼ਸਤਹ ਦਿਲ ਰੁਬਾਈ ਚਿ ਸ਼ਵਦ।

ਯਕ – ਇਕ। ਲਹਜ਼ਹ – ਛਿਨ, ਅਖ ਦੇ ਫਰਕਨ ਜਿੰਨਾ ਸਮਾ। ਬਿਆਓ – ਆ