ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੦)

ਜਾਓ। ਦਰ-ਵਿਚ। ਚਸ਼ਮਮ-ਅਖਾਂ ਮੇਰੀਆਂ। ਬਿ-ਨਸ਼ੀਂ,-ਬੈਠ ਜਵੇਂ। ਦਰ - ਵਿਚ। ਦੀਦਹ-ਅਖਾਂ। ਨਿਸ਼ਸਤਹ-ਬੈਠਕੇ। ਰੁਬਾਈ - ਖੱਸ ਲਵੇਂ, ਖੋਹ ਲਵੇਂ।

ਅਰਥ-ਇਕ ਛਿਨ ਭਰ ਆਵੇਂ ਅਤੇ ਮੇਰੀਆਂ ਅੱਖਾਂ ਵਿਚ ਬੈਠ ਜਾਵੇਂ। ਅੱਖਾਂ ਵਿਚ ਬੈਠਕੇ(ਮੇਰੇ)ਦਿਲ ਨੂੰ ਖੱਸ ਲਵੇ,(ਤਾਂ) ਕੀ ਹੋਵੇਗਾ?

ਈਂ ਹਿੰਦੂ ਖ਼ਾਲਤ ਕਿ ਬਰੂਅਤ ਸ਼ੈਦਾਸ੍ਤ॥
ਬਿ ਫ਼ਰੋਸ਼ੀ ਅਗਰ ਬ ਨਕਦਿ ਖੁਦਾਈ ਚਿ ਸ਼ਵਦ।

ਈ-ਇਹ। ਹਿੰਦੂ ਖ਼ਾਲ-ਕਾਲਾ ਤਿਲ ਤੇਰੇ। ਕਿ-ਜੋ। ਬ-ਉਪਰ। ਰੂਅਤ-ਚੇਹਰੇ ਤੇਰੇ। ਸ਼ੈਦਾਸਤ-ਸਦਕੇ ਹੈ। ਬਿ ਫ਼ਰੋਸ਼ੀ-ਵੇਚ ਦੇਵੋਗੇ। ਬ ਨਕਦਿ-ਨਕਦ ਦੌਲਤ ਤੋਂ। ਖ਼ੁਦਾਈ-ਦੁਨੀਆ, ਜਗਤ, ਖਲਕਤ।

ਅਰਥ-ਇਹ ਤੇਰਾ ਕਾਲਾ ਤਿਲ, ਜੋ ਤੇਰੇ ਚੇਹਰੇ ਉਪਰ ਹੈ, (ਇਸ ਤੋਂ ਮੈਂ ਸਦਕੇ ਹਾਂ। (ਇਸਦੇ ਬਦਲੇ ਵਿਚ) ਜੇਕਰ (ਸਾਰੀ) ਦੁਨੀਆ ਨਕਦ ਮੁੱਲ ਤੋਂ ਵੇਚ ਦੇਵਾਂ (ਤਾਂ ਫਿਰ) ਕੀ ਹੋਵੇਗਾ?

ਦਰ ਦੀਦਹ ਤੁਈ ਓ ਮਨ ਬ ਹਰ ਕੂ ਜੋਯਾ।
ਅਜ਼ ਪਰਦਹ ਏ ਗ਼ੈਬ ਰੂ ਨਮਾਈ ਚਿ ਸ਼ਵਦ।

ਦੀਦਹ-ਅੱਖਾਂ। ਤੁਈ-ਤੂੰਹੀ ਹੈਂ। ਓ-ਅਤੇ । ਮਨ-ਮੈਂ। ਹਰ ਕੂ-ਸਾਰੇ ਕੂਚੇ। ਜੋਯਾ - ਭਾਲ ਰਿਹਾ ਹਾਂ। ਅਜ਼-ਸੇ, ਤੋਂ, ਵਿਚੋਂ ਪਰਦਹ ਏ ਗ਼ੈਬ-ਗੁਪਤ ਪੜਦੇ ਦੇ, ਲੁਕਵੇਂ ਓਲ੍ਹੇ ਦੇ। ਰੂ-ਚੇਹਰਾ।

ਅਰਥ-ਅੱਖਾਂ ਵਿਚ ਤੂੰ ਵੱਸ ਰਿਹਾ ਹੈ ਅਤੇ ਮੈਂ ਸਾਰੇ ਕੂਚਿਆਂ ਵਿਚ ਭਾਲ ਕਰ ਰਿਹਾ ਹਾਂ। ਗ਼ੈਬ ਦੇ ਪੜਦੇ ਵਿਚੋਂ (ਆਪਣਾ) ਚੇਹਰਾ ਵਿਖਾ ਦੇਵੋਗੇ, (ਤਾਂ ਫਿਰ) ਕੀ ਹੋਵੇਗਾ?

ਗੋਯਾਸ੍ਤ ਹਰ ਤਰਫ਼ ਸੁਰਾਗ਼ ਤੇ ਜੋਯਾ।