ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/96

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੮੨)

ਗਜ਼ਲ ਨੰ:੨੫

ਕਦਮ ਆਂ ਬਿਹ ਕਿ ਓ ਰਾਹਿ ਖੁਦਾ ਪੈਮੂਦਹ ਮੇ ਬਾਸ਼ਦ॥
ਜ਼ਬਾਨੇ ਬਿਹ ਕਿ ਓ ਜ਼ਿਕਰੇ ਖ਼ਦਾ ਆਸੂਦਹ ਮੋ ਬਾਸ਼ਦ॥

ਕਦਮ-ਡਿੰਗ। (੨) ਪੈਰ। ਆਂ-ਓਹ। ਬਿਹ-ਬੇਹਤਰ, ਚੰਗਾ, ਸਫਲਾ। ਕਿ-ਜੋ। ਰਾਹੇ-ਰਾਹ ਉਤੇ। ਪੈਮੂਦਹ-ਪੁੱਟਿਆ। ਮੇ ਬਾਸ਼ਦ-ਹੋਵੇ। ਜ਼ਬਾਨੇ-ਜੀਭ। ਜ਼ਿਕਰੇ ਖੁਦਾ-ਖੁਦਾ ਦੇ ਸਿਮਰਨ। ਆਸੂਦਹ-ਆਰਾਮ, ਖੁਸ਼ੀ।

ਅਰਥ–ਕਦਮ ਓਹ ਚੰਗਾ ਤੇ ਸਫਲਾ ਹੈ, ਜੋ ਖੁਦਾ ਦੇ ਰਾਹ ਉਤੇ ਪੁਟਿਆ ਗਿਆ ਹੋਵੇ। ਜੀਭ ਓਹ ਚੰਗੀ ਤੇ ਸਫਲੀ ਹੈ, ਜੋ ਰਬ ਦੇ ਸਿਮਰਨ ਵਿਚ ਸੁਖ ਹਾਸਲ ਕਰਦੀ ਹੋਵੇ।

ਬ ਹਰ ਸੂਏ ਕਿ ਮੇ ਬੀਨਮ ਬ ਚਸ਼ਮਮ ਮਾ ਸਿਵਾ ਨਾਯਦ॥
ਹਮੇਸ਼ਹ ਨਕਸ਼ੇ ਓ ਦਰ ਦੀਦਹ ਏ ਮਾ ਬੁਦਾ ਮੇ ਬਾਸ਼ਦ॥

ਸੂਏ-ਤਰਫ਼ ਦਿਸ਼ਾ, ਪਾਸਾ, ਵੱਲ। ਕਿ-ਜੋ। ਮੇ ਬੀਨਮ-ਵੇਖਦਾ ਹਾਂ ਮੈਂ। ਬ ਚਸ਼ਮਮ-ਮੇਰੀਆਂ ਅੱਖਾਂ ਨਾਲ ਮਾ ਸਿਵਾ-ਮੈਥੋਂ ਬਿਨਾਂ, ਮੇਰੇ ਸਿਵਾ। ਨਾਯਦ-ਨਹੀ ਆਉਂਦਾ। ਹਮੇਸ਼ਹ-ਹਰ ਵੇਲੇ। ਨਕਸ਼ਿ-ਤਸਵੀਰ। ਓ-ਉਸਦੀ। ਦਰ ਦੀਦਹ ਏ-ਵਿਚ ਅੱਖਾਂ ਦੇ। ਮਾ-ਮੇਰੀਆਂ। ਬੂਦਾ ਮੇ ਬਾਸ਼ਦ-ਰਹਿੰਦੀ ਹੈ।

ਅਰਥ–ਸਭਨਾਂ ਦਿਸ਼ਾ ਵਿਚ, ਜੋ ਭੀ ਮੈਂ ਵੇਖਦਾ ਹਾਂ, ਮੇਰੀਆਂ ਅੱਖਾਂ ਨਾਲ ਮੈਨੂੰ ਬਿਨਾਂ ਉਸਤੋਂ (ਹੋਰ ਕੁਝ ਨਜ਼ਰ) ਨਹੀਂ ਆਉਂਦਾ। ਹਮੇਸ਼ਾਂ ਹੀ ਉਸਦੀ ਤਸਵੀਰ, ਮੇਰੀਆਂ ਅੱਖਾਂ ਵਿਚ ਰਹਿੰਦੀ ਹੈ।

ਜ਼ਿ ਫ਼ੈਜ਼ੇ ਮੁਰਸ਼ਦੇ ਕਾਮਿਲ ਮਰਾ ਮਾਲੂਮ ਸ਼ੁਦ ਆਖ਼ਿਰ॥
ਕਿਦਾਯਮ ਮਰਦਮੇ ਦੁਨੀਆ ਬਗ਼ਮ ਆਲੂਦਾ ਮੇ ਬਾਸ਼ਦ॥