ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੩)

ਜ਼ਿ-[ਅਜ] ਸੇ,ਨਾਲ। ਫ਼ੈਜ਼ੇ-ਕ੍ਰਿਪਾ। ਮੁਰਸ਼ਦੇ-ਗੁਰੂ ਦੀ। ਕਾਮਿਲ-ਪੂਰੇ। ਮਰਾ-ਮੈਨੂੰ। ਸ਼ੁਦ-ਹੋ ਗਿਆ। ਦਾਯਮ-ਹਮੇਸ਼ਾਂ। ਮਰਦਮੇ-ਆਦਮੀ। ਬ ਗ਼ਮ-ਗ਼ਮ ਨਾਲ। ਆਲੂਦਹ-ਲਿਬੜਿਆ। ਮੇ ਬਾਸ਼ਦ-ਰਹਿੰਦਾ ਹੈ।

ਅਰਥ—ਪੂਰੇ ਗੁਰੂ ਦੀ ਕ੍ਰਿਪਾ ਨਾਲ, ਅੰਤ ਨੂੰ ਮੈਨੂੰ ਮਲੂਮ ਹੋ ਗਿਆ ਹੈ ਕਿ ਆਦਮੀ ਹਮੇਸ਼ਾ ਦੁਨੀਆ ਦੇ ਗ਼ਮਾਂ ਨਾਲ ਲਿਬੜਿਆ ਰਹਿੰਦਾ ਹੈ।

ਜ਼ਹੇ ਸਾਹਿਬ ਦਿਲੇ ਰੋਸ਼ਨ ਜ਼ਮੀਰੇ ਆਰਫ਼ੇ ਕਾਮਿਲ॥
ਕਿ ਬਰ ਦਰਗਾਹਿ ਹਕ ਪੇਸ਼ਾਨੀਏਓ ਸੂਦਾਮੇ ਬਾਸ਼ਦ॥

ਜ਼ਹੇ-ਧੰਨਤਾ ਯੋਗ ਹੈ। ਸਾਹਿਬ-ਮਾਲਕ, ਭਾਵ-ਵਾਹਿਗੁਰੂ। ਰੋਸ਼ਨ ਜ਼ਮੀਰੇ-ਜ਼ਮੀਰ ਵਿਚ ਚਾਣਨ, ਵਿਚਾਰਵਾਨ। ਆਰਫ਼ੇ ਕਾਮਿਲ—ਗਿਆਨਵਾਨ ਪੂਰਾ। ਕਿ-ਜੋ। ਬਰ-ਉਪਰ। ਹਕ-ਸਚ ਵਾਹਿਗੁਰੂ। ਪੇਸ਼ਾਨੀਏ-ਮੱਥਾ! ਸੂਦਾ ਮੇ ਬਾਸ਼ਦ-ਲੱਗਾ ਹੋਯਾ ਹੈ।

ਅਰਥ—(ਉਹ) ਧੰਨਤਾ ਯੋਗ ਹੈ, (ਜਿਸਦੇ) ਦਿਲ ਵਿਚ ਮਾਲਕ (ਦਾ ਪਿਆਰ ਹੈ), ਜ਼ਮੀਰ ਰੋਸ਼ਨ ਵਿਚਾਰਵਾਨ ਤੇ ਪੂਰਾ ਗਿਆਨਵਾਨ ਹੈ ਅਤੇ ਸੱਚ ਦੀ ਦਰਗਾਹ [ਸਤਸੰਗ] (ਦੇ ਬੂਹੇ) ਉਤੇ (ਜਿਸਦਾ) ਮੱਥਾ ਲੱਗਾ ਰਹਿੰਦਾ ਹੈ।

ਬ ਕੁਰਬਾਨੇ ਸਰੇ ਕੂਯਸ਼ ਚ ਗਿਰਦੋ ਦਮ ਮਜ਼ਨ ਗੋਯਾ
ਇਸ਼ਾਰਤ ਹਾਇ ਚਸ਼ਮੇ ਓ ਮਰਾ ਫ਼ਰਮੂਦਾ ਮੇ ਬਾਸ਼ਦ

ਸਰੇ-ਸਿਰ ਦੀ। ਕੂਯਸ਼—ਕੂਚੋ ਉਸਦੇ। ਬ ਗਿਰਦੋ—ਗਿਰਦ, ਚੁਤਰਫੇ। ਮਜ਼ਨ—ਨਾ ਮਾਰ। ਇਸ਼ਾਰਤਹਾਇ—[ਇਸ਼ਾਰੇ ਦੇ ਬਹੁ ਬ:] ਸੈਨਤਾਂ, ਇਸ਼ਾਰਿਆਂ। ਚਸ਼ਮੇ ਓ—ਉਸ ਦੀਆਂ ਅੱਖਾਂ। ਮਰਾ—ਮੈਨੂੰ। ਫ਼ਰਮੂਦਾ-ਫੁਰਮਾਇਆ, ਦਸਿਆ।