(੮੪)
ਅਰਥ–ਹੇ ਨੰਦ ਲਾਲ! ਸਿਰ ਦੀ ਕੁਰਬਾਨੀ ਦੇਕੇ, ਉਸਦੇ ਕੂਚੇ ਦੇ ਗਿਰਦੇ (ਪੁਜਣ ਦਾ ਭੀ) ਦਮ ਨਾ ਮਾਰ। ਉਸ ਦੀਆਂ ਅੱਖਾਂ ਦੇ ਇਸ਼ਾਰਿਆਂ ਨੇ, ਮੈਨੂੰ (ਇਹ ਗੱਲ) ਦਸੀ ਹਈ ਹੈ।
ਪੰਜਾਬੀ ਉਲਥਾ–
ਸੁੰਦਰ ਸੋਹਣੀ ਚਾਲ ਓਹੀ ਹੈ, ਜੋ ਸਾਹਿਬ ਵਲ ਜਾਂਦੀ ਏ।
ਜੀਭ ਸੁਹਾਵੀ ਸੁੰਦਰ ਸੋਈ, ਜੋ ਵਾਹਿਗੁਰੂ ਨਾਮ ਧਿਆਂਦੀ ਏ।
ਜਿਸ ਵਲ ਵੇਖਣ ਮੇਰੀਆਂ ਅੱਖਾਂ ਦਿਸੇ ਬਿਨਾਂ ਨ ਉਸਦੇ ਹੋਰ,
ਹਰ ਵੇਲੇ ਹੀ ਮੂਰਤਿ ਉਸ ਦੀ ਅੱਖਾਂ ਵਿਚ ਰਹਾਂਦੀ ਏ।
ਗੁਰ ਪੂਰੇ ਦੀ ਕ੍ਰਿਪਾ ਸੋਤੀ ਮੈਨੂੰ ਖਬਰ ਸੁ ਅੰਤ ਹੁਈ,
ਸਦ ਹੀ ਜਿੰਦ ਦੁਨੀਦਾਰਾਂ ਦੀ ਗ਼ਮਾਂ ਦੇ ਵਿਚ ਫਸਾਂਦੀ ਏ।
ਧਨ ਉਹ ਸੰਤ ਦਿਲਾਂ ਦਾ ਮਾਲਕ ਬਬੇਕੀ ਬ੍ਰਹਮ ਗ੍ਯਾਨੀ ਹੈ,
ਸਤਸੰਗਤ ਦੇ ਦਰ ਦੀ ਥਾਂ ਜੋ ਮਸਤਕ ਨਿਤ ਘਸਾਂਦੀ ਏ
ਦੇ ਕੁਰਬਾਨੀ ਸਿਰ ਆਪਣੇ ਦੀ ਕੂਚੇ ਪ੍ਰੀਤਮ ਵਿਚ ਗਿਰੀ ਨਾ,
ਨੈਣਾਂ ਨਾਲ ਇਸ਼ਾਰਤ ਉਸਦੀ ਗੋਯਾ ਨਿਤ ਫੁਰਮਾਂਦੀ ਏ।
ਗ਼ਜ਼ਲ ਨੰ: ੨੬
ਹਜ਼ਾਰ ਤਖ਼ਤ ਮੁਰੱਸਿਹ ਫ਼ਿਤਾਦਾ ਦਰ ਰਾਹ ਅੰਦ॥
ਕਲੰਦਰਾਨਿ ਤੋ ਤਾਜੋ ਨਗੀਂ ਨਮੇ ਖ਼੍ਵਾਹੰਦ॥
ਮੁਰੱਸਿਹ – ਨਗਾਂ ਨਾਲ ਖੱਚਤ ਕੀਤੇ ਹੋਏ, ਜੜਾਊ। ਫ਼ਿਤਾਦਾ – ਟਿਕੇ ਹੋਏ। ਦਰ ਰਾਹ ਅੰਦ – ਰਾਹ ਦੇ ਵਿਚਾਲੇ। ਕਲੰਦਰਾਨਿ – ਫ਼ਕੀਰ। ਤੋ – ਤੇਰੇ। ਤਾਜੋ ਨਗੀਂ – ਤਾਜ ਤੇ ਨਗੀਨੇ। ਨਮੇ ਖ਼੍ਵਾਹੰਦ – ਨਹੀਂ ਚਾਹੁੰਦੇ ਹਨ।
ਅਰਥ–ਹਜ਼ਾਰਾਂ ਜੜਾਊ ਤਖ਼ਤ ਰਾਹ ਦੇ ਵਿਚਾਲੇ ਪਏ ਹੋਏ ਹਨ। ਤੇਰੇ ਫ਼ਕੀਰ ਤਾਜ ਤੇ ਨਗੀਨੇ ਨਹੀਂ ਚਾਹੁੰਦੇ ਹਨ।