ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੫)

ਫ਼ਨਾ ਪਜ਼ੀਰ ਬਵਦ ਹਰ ਚਿ ਹਸ੍ਤ ਦਰ ਆਲਮ॥
ਨ ਆਸ਼ਕਾਂ ਕਿ ਜ਼ਿ ਅਸਰਾਰ ਇਸ਼ਕ ਆਗਾਹ ਅੰਦ॥

ਫ਼ਨਾ ਪਜ਼ੀਰ—ਬਨਸਨਹਾਰ। ਬਵਦ-ਹੈਗਾ ਹੈ। ਹਰ ਦਿ-ਜੋ ਕੁਝ ਭੀ। ਹਸਤ—ਹੈ! ਦਰ ਆਲਮ-ਜਗਤ ਵਿਚ। ਆਸ਼ਕਾਂ-ਪ੍ਰੇਮੀ! ਕਿ—ਜੋ। ਜ਼ਿ—[ਅਜ਼] ਤੋਂ। ਅਸਰਾਰ—ਭੇਦਾਂ। ਇਸ਼ਕ—ਪ੍ਰੇਮ। ਆਗਾਹ ਅੰਦ-ਜਾਣੂ ਹੈ।

ਅਰਥ–ਜੋ ਕੁਝ ਭੀ ਜਗਤ ਦੇ ਵਿਚ ਹੈ, ਸਭ ਕੁਝ ਨਾਸ ਹੋ ਜਾਣ ਵਾਲਾ ਹੈ। ਉਹ ਪ੍ਰੇਮੀ ਨਹੀਂ ਹੈ, ਜੋ ਪ੍ਰੇਮ ਦੇ ਭੇਦਾਂ ਦਾ ਜਾਣੂ ਹੈ।

ਤਮਾਮ ਚਸ਼ਮ ਤਵਾਂ ਸ਼ੁਦ ਪਸੇ ਨਿਜ਼ਾਰਾ ਏ ਓ॥
ਹਜ਼ਾਰ ਸੀਨਹ ਬ ਸੌਦਾਇ ਹਿਜਰ ਮੇ ਕਾਹੰਦ॥

ਤਮਾਮ—ਸਾਰੀਆਂ (ਚਸ਼ਮਿ-ਅੱਖਾਂ। ਤਵਾਂ-[ਤਵਾਨ]। ਸ਼ੁਦ - ਹੋਈਆਂ ਹਨ। ਪਸੇ—ਵੇਖਣਾ। ਨਿਜ਼ਾਰਾ—ਦਰਸ਼ਨ। ਓ—ਉਸਦੇ। ਸੀਨਹ-ਛਾਤੀਆਂ। ਬ-ਸਾਥ, ਨਾਲ। ਸੌਦਾਇ—ਸੌਦਾਈ। ਹਿਜਰ-ਵਿਛੋੜੇ। ਮੇ ਕਹੰਦ—ਧੁਖ ਰਹੇ ਹਨ।

ਅਰਥ–ਸਾਰੀਆਂ ਅੱਖਾਂ ਖੁਲ੍ਹੀਆਂ ਹੋਈਆਂ ਹਨ,ਉਸਦਾ ਦਰਸ਼ਨ ਵੇਖਣ ਵਾਸਤੇ। ਹਜ਼ਾਰਾਂ ਸੌਦਾਈ ਛਾਤੀਆਂ ਉਸਦੇ ਵਿਛੋੜੇ ਵਿਚ ਧੁਖ ਰਹੀਆਂ ਹਨ।

ਤਮਾਮ ਦੌਲਤਿ ਦੁਨੀਆ ਬਯਕ ਨਿਗਹ ਬਖਸ਼ੰਦ॥
ਯਕੀਂ ਬਿਦਾਂ ਕਿ ਗਦਾਯਾਨਿ ਓ ਸ਼ਹਨਿਸ਼ਾਹੰਦ॥

ਤਮਾਮ-ਜਾਰੀ। ਬ ਯਕ-ਇਕ ਨਾਲ। ਨਿਗਹ—ਨਜ਼ਰ। ਬਖਸ਼ੰਦ-ਬਖਸ਼ਦ ਹਨ। ਯਕੀਂ-ਯਕੀਨ, ਨਿਸਚਾ, ਭਰੋਸਾ। ਬਿਦਾਂ-[ਬਿਦਾਨ] ਕਰ, ਰਖ। ਕਿ-ਜੋ। ਗਦਾਯਾਨਿ-ਮੰਗਤਾ। ਸ਼ਹਨਿਸ਼ਾਹੰਦ-ਬਾਦਸ਼ਾਹਾਂ ਦਾ ਬਾਦਸ਼ਾਹ ਹੈ।