ਪੰਨਾ:ਦੀਵਾ ਬਲਦਾ ਰਿਹਾ.pdf/106

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਆਇਆ, ਤਾਂ ਆਉਂਦਿਆਂ ਸਤੀਸ਼ ਨੂੰ ਮਿਲਣ ਚਲਿਆ ਗਿਆ । ਉਹ ਕੁਰਸੀ ਤੇ ਬੈਠਾ ਹੋਇਆ ਸੀ । ਦਰਵਾਜ਼ੇ ਵਲ ਉਸ ਦੀ ਪਿਠ ਸੀ। ਉਹ ਕਿਸੇ ਚੀਜ਼ ਤੇ ਝੁਕਿਆ ਹੋਇਆ ਬੋਲ ਰਿਹਾ ਸੀ, "ਮੇਰੀ ਰਾਣੀ.....ਮੇਰੀ ਸੱਧਰਾਂ ਦੀ ਪੂੰਜੀ !..." ਤੇ ਉਸ ਨੇ ਇਕ ਠੰਢਾ ਜਿਹਾ ਹਾਉਕਾ ਭਰਿਆ । ਮੈਂ ਦੱਬੇ ਪੈਰੀ ਕਰਸੀ ਦੇ ਪਿੱਛੇ ਪਹੁੰਚੇ ਗਿਆ । ਉਸ ਦੇ ਹੱਥ ਵਿਚ ਇਕ ਸੁੰਦਰ ਮੁਟਿਆਰ ਦੀ ਫੋਟੋ ਸੀ । ਉਸ ਨੇ ਉਹ ਫ਼ੋਟੋ ਆਪਣੇ ਬੁਲਾਂ ਨਾਲ ਲਾ ਲਈ । ਕੁਦਰਤੀ ਹੀ ਮੇਰਾ ਹੱਥ ਨਾਲ ਪਏ ਮੇਜ਼ ਨਾਲ ਟਕਰਾ ਗਿਆ । ਖੜਾਕ ਹੋਣ ਕਰਕੇ ਸਤੀਸ਼ ਨੇ ਪਿੱਛੇ ਮੁੜ ਕੇ ਵੇਖਿਆ । ਫੋਟੋ ਝਟ ਮੂਧੀ ਮਾਰ ਕੇ ਉਹ ਹਸਦਿਆਂ ਹਸਦਿਆਂ ਕਹਿਣ ਲਗਾ, ਦੀਪਕ : ਆ ਗਏ ਤੁਸੀਂ ? ਮੈਂ ਕਿਹਾ ਖਵਰੇ..."
"ਹਾਂ, ਜਨਾਬ ਦਾ ਪਿਆਰ ਖਿੱਚ ਕੇ ਲੈ ਹੀ ਆਇਆ|"
"ਥੈਂਕਸ ! ਮੇਰਾ ਖ਼ਿਆਲ ਤਾਂ ਰਿਹਾ ਹੈ ਨਾ !" ਤੇ ਫਿਰ ਸਤੀਸ਼ ਨੇ ਖਿੜ-ਖਿੜਾ ਕੇ ਹੱਸਣਾ ਸ਼ੁਰੂ ਕਰ ਦਿੱਤਾ । ਅੱਜ ਉਸ ਦੀਆਂ ਅੱਖਾ ਅੱਧ-ਮੀਟੀਆਂ ਜਹੀਆਂ ਸਨ । ਮੇਜ਼ ਤੇ ਪਏ ਪਕੌੜਿਆਂ ਤੇ ਗਲਾਸ ਆਦਿ ਨੇ ਮੈਨੂੰ ਯਕੀਨ ਕਰਾ ਦਿੱਤਾ ਕਿ ਅੱਜ ਸਤੀਸ਼ ਨੇ ਪੀਤੀ ਹੋਈ ਹੈ । ਕੁਝ ਚਿਰ ਗੱਲਾਂ ਕਰਨ ਤੋਂ ਬਾਅਦ ਮੈਂ ਆਪਣੇ ਘਰ ਸੌਣ ਲਈ ਚਲਾ ਗਿਆ ।
....ਅਤੇ ਦੂਸਰੀ ਰਾਤ ਜਦ ਰੋਟੀ ਖਾ ਕੇ ਅਸੀਂ ਵਿਹਲੇ ਹੋ ਗਏ, ਤਾਂ ਮੈਂ ਗੱਲ ਛੇੜ ਦਿੱਤੀ,"ਸਤੀਸ਼ । ਇਕ ਗੱਲ ਪੁੱਛਾਂ ! ਗੁੱਬਾ ਤਾਂ ਨਹੀਂ ਕਰੇਗਾ ?"
 "ਮੈਂ ਗੁੱਸਾ ਕਰਾਂਗਾ ? ਤੇ ਫਿਰ ਤੇਰੀ ਗੱਲ ਦਾ ?"

 

ਜੇ ਬੁਰਾ ਨਾ ਮਨਾਵੇਂ

੧੦੬