ਪੰਨਾ:ਦੀਵਾ ਬਲਦਾ ਰਿਹਾ.pdf/108

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਇਕ ਸ਼ਾਮ, ਜਦੋਂ ਮੈਂ ਘਰ ਆਇਆ, ਉਹ ਬਹੁਤ ਖੁਸ਼ ਸੀ। ਮੇਰੇ ਲਈ ਚਾਹ ਦੀ ਪਿਆਲੀ ਮਿਕਸ ਕਰਦਿਆਂ ਉਸ ਨੇ ਦਸਿਆ ਕਿ.......ਤੇ ਖ਼ੁਸ਼ੀ ਉਸ ਦੇ ਅੰਦਰੋਂ ਡੁਲ੍ਹ ਡੁਲ੍ਹ ਪੈ ਰਹੀ ਸੀ।

ਕੁਝ ਚਿਰ ਪਿੱਛੋਂ ਸਾਡੇ ਘਰ ਇਕ ਲੜਕਾ ਹੋਇਆ, ਬਹੁਤ ਹੀ ਸੁਹਣਾ। ਰੰਗ ਉਸ ਦਾ ਇੰਨਾ ਗੋਰਾ ਕਿ ਹੱਥ ਲਾਇਆ ਮੈਲਾ ਹੋ ਹੋ ਪੈਂਦਾ। ਉਸ ਦੀਆਂ ਅੱਖਾਂ ਥੋੜ੍ਹੀਆਂ ਜਹੀਆਂ ਬਿੱਲੀਆ ਹੋਣ ਕਰਕੇ ਅਸੀਂ ਉਸ ਨੂੰ ‘ਬਿੱਲ’ ‘ਬਿੱਲ’ ਸਦਿਆ ਕਰਦੇ ਸਾਂ। ਸ਼ਸ਼ੀ ਬਿੱਲੂ ਦਾ ਬਹੁਤ ਹੀ ਧਿਆਨ ਰਖਦੀ। ਮੈਨੂੰ ਭਾਵੇਂ ਦਫ਼ਤਰ ਲਈ ਦੇਰ ਹੋ ਜਾਵੇ, ਪਰ ਕੀ ਮਜਾਲ ਜੁ ਬਿੱਲੂ ਦੇ ਦੁੱਧ ਦਾ ਵਕਤ ਜ਼ਰਾ ਪੱਛੜ ਜਾਵੇ। ਉਹ ਉਸ ਦਾ ਇਕ ਪਲ ਲਈ ਵੀ ਵਿਸਾਹ ਨਾ ਖਾਂਦੀ। ਦੁੱਧ ਬੋਤਲ ਵਿਚ ਪਾਉਂਦੀ। ਬੋਤਲ ਨੂੰ ਕਪੜੇ ਵਿਚ ਲਪੇਟ ਕੇ ਆਪ ਬਿੱਲੂ ਨੂੰ ਵਕਤ ਸਿਰ ਦੁਧ ਦੇਂਦੀ। ਦੁਧ ਦੀ ਬੋਤਲ ਨੰਗੀ ਨਾ ਕਰਦੀ ਕਿ ‘ਮੇਰਾ ਚੰਨ ਕਿਤੇ ਨਜ਼ਰਾੜਿਆ ਨਾ ਜਾਵੇ।’ ਉਸ ਨੂੰ ਨੇਮ ਨਾਲ ਨੁਹਾ ਧੁਆ ਕੇ ਪੌਡਰ ਮਲਦੀ, ਸੁਰਮਾ ਪਾਉਂਦੀ ਅਤੇ ਮੱਥੇ ਤੇ ਇਕ ਲੰਮੀ ਸਾਰੀ ਲੀਕ ਸੁਰਮੇਂ ਦੀ ਲਾ ਛਡਦੀ। ਅਜੇ ਦਿਨ ਅੰਦਰ-ਬਾਹਰ ਹੀ ਹੁੰਦਾ ਕਿ ਆਪਣੇ ਬੂਹੇ ਅਗੋਂ ਕੁਝ ਮਿੱਟੀ ਇਕੱਠੀ ਕਰ ਕੇ ਹਰਮਲ ਦਾ ਧੂਫ਼ ਧੁਖਾ ਕੇ, ਬਿੱਲੂ ਨੂੰ ਦੇਂਦੀ। ਬਿੱਲੂ ਦੇ ਸਿਰ ਤੋਂ ਮਿਰਚਾਂ ਵਾਰ ਕੇ ਅੱਗ ਵਿਚ ਸੁਟਦੀ।

ਬਿੱਲੂ ਅਜੇ ਮਸਾਂ ਸਾਲ ਕੁ ਦਾ ਹੋਇਆ ਸੀ ਕਿ ਇਕ ਦਿਨ ਉਸ ਨੂੰ ਉਲਟੀਆਂ ਤੇ ਦਸਤ ਸ਼ੁਰੂ ਹੋ ਗਏ। ਕੁਝ ਚਿਰ ਵਿਚ ਹੀ ਬੁਖ਼ਾਰ ਇੰਨੇ ਜ਼ੋਰ ਦਾ ਹੋ ਗਿਆ ਕਿ ਉਸ ਦਾ ਪਿੰਡਾ ਆਪਣੇ ਪਿੰਡੇ

੧੦੮

ਜੇ ਬੁਰਾ ਨਾ ਮਨਾਵੇਂ