ਪੰਨਾ:ਦੀਵਾ ਬਲਦਾ ਰਿਹਾ.pdf/11

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤੀਬਰਤਾ ਦੀ ਥਾਂ ਪਧਰਾ-ਪਨ ਆ ਜਾਂਦਾ ਹੈ, ਜਿਵੇਂ 'ਇਹ ਭੁਖੇ ਹੁੰਦੇ ਨੇ' ਤੇ ਕਈ ਵਾਰੀ ਅੰਤ ਐਨਾ ਸੁਝਾਓ ਭਰਿਆ ਤੇ ਕਾਹਲਾ ਹੁੰਦਾ ਹੈ ਕਿ ਅਸਪਸ਼ਟ ਹੋ ਜਾਂਦਾ ਹੈ।

ਬਣਤਰ ਦੇ ਪੱਖ ਤੋਂ 'ਇਹ ਕਬਰਸਤਾਨ ਹੈ' ਬਹੁਤ ਸਫ਼ਲ ਕਹਾਣੀ ਹੈ। ਵਿਸ਼ਾ ਭਾਵੇਂ ਆਮ ਹੈ ਪਰ ਇਸ ਕਹਾਣੀ ਦੀ ਉਸਾਰੀ ਤੇ ਪਰਗਟਾ ਵਿਚ ਬੜੀ ਸ਼ਕਤੀ ਹੈ, ਤੇ ਕਹਾਣੀ ਦੇ ਵਿਅੰਗਾਤਮਕ ਨਾਂ ਨੇ ਕਹਾਣੀ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਦਿਤਾ ਹੈ।

ਕਹਾਣੀਆਂ ਵਿਚ ਭਾਵੇਂ ਭਾਵਕਤਾ ਤੇ ਮੌਕਾ-ਮੇਲ ਤੋਂ ਬਹੁਤ ਕੰਮ ਲਿਆ ਗਿਆ ਹੈ ਪਰ ਦੁਖਾਂਤਕ-ਹਲੂਣਾ ਐਨਾ ਜੀਵਨ-ਮਈ ਆਉਂਦਾ ਹੈ ਕਿ ਪਾਠਕ ਦਾ ਅੰਗ ਅੰਗ ਇਨ੍ਹਾਂ ਦੁਖਾਂਤਕ-ਭਾਵੀਆਂ ਦਾ, ਘਾਤਕ ਵਾਤਾਵਰਨ ਦਾ ਥਹੁ ਪਤਾ ਲਭ ਕੇ ਤੇ ਚੰਗਿਆੜੀਆਂ ਬਣ ਕੇ ਸਾੜਨ ਲਈ ਮਜਬੂਰ ਹੁੰਦਾ ਪਰਤੀਤ ਹੁੰਦਾ ਹੈ। ਪਾਠਕ ਕਲਮ ਤੋੜਨ ਲਈ ਅੰਦਰੋਂ ਹਲੂਣਿਆ ਜਾਂਦਾ ਹੈ।

ਪਰਗਟਾ ਦੇ ਪੱਖ ਤੋਂ, ਜੀਵਨ-ਗਤੀ ਦੀ ਉਸਾਰੀ ਦੇ ਪੱਖ ਤੋਂ, ਪਾਤਰ-ਚਿਤਰਨ ਦੇ ਪੱਖ ਤੋਂ, 'ਆਸ ਹੈ ਬਾਕੀ' ਵੀ ਇਕ ਚੰਗੀ ਕਹਾਣੀ ਹੈ।

ਕਈ ਕਹਾਣੀਆਂ ਦੇ ਸਿਰਲੇਖ ਉਨ੍ਹਾਂ ਦੇ ਤਾਣੇ ਪੇਟੇ ਨਾਲ ਨਹੀਂ ਭਿਜਦੇ, ਓਪਰੇ ਰੜਕਦੇ ਰਹਿੰਦੇ ਹਨ। ਕਈ ਪਾਤਰ, ਜਿਵੇਂ ਪਰਮਾਤਮ ਸਿੰਘ, ਬਾਬਾ, ਜਿੰਦਰ, ਚੰਗੇ ਉਸਰੇ ਹਨ।

ਬੋਲੀ ਸਰਲ ਤੇ ਸੌਖੀ ਹੈ ਪਰ ਅੰਗ੍ਰੇਜ਼ੀ ਦੇ ਸ਼ਬਦਾਂ ਦੀ ਭਰਮਾਰ ਹੈ। ਪਾਠਕਾਂ ਦੇ ਮੂੰਹੋਂ ਤਾਂ ਇਹ ਸਜ ਜਾਂਦੇ ਹਨ ਤੇ ਉਨਾਂ ਦੀ ਯਥਾਰਥੀ ਸਥਿਤੀ ਸਿਰਜਨ ਲਈ ਸਫ਼ਲ ਹੋ ਜਾਂਦੇ ਹਨ ਪਰ ਉਂਜ ਰੜਕਦੇ ਹਨ।

੧੧