ਪੰਨਾ:ਦੀਵਾ ਬਲਦਾ ਰਿਹਾ.pdf/111

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਇਕ ਦਿਨ ਮੈਂ ਵੇਖਿਆ ਕਿ ਸ਼ਸ਼ੀ ਨੇ ਆਪਣੀ ਬੁਕਲ ਵਿਚ ਕੁਝ ਲੁਕੋਇਆ ਹੋਇਆ ਸੀ । ਮੈਂ ਸੋਚਣ ਲਗ ਪਿਆ ਕਿ ਇਹ ਕੀ ਹੋ ਸਕਦਾ ਹੈ ? ਮੈਂ ਰੋਟੀ ਉਸ ਦੇ ਕੋਲ ਰੱਖ ਦਿੱਤੀ । ਅੱਜ ਉਹ ਕੁਝ ਖ਼ੂਬ ਜਾਪਦੀ ਸੀ। ਉਸ ਦੀਆਂ ਅੱਖਾਂ ਵਿਚੋਂ ਖੁਸ਼ੀ ਡੁਲ ਦੇ ਸਾਫ਼ ਨਜ਼ਰ ਆ ਰਹੀ ਸੀ । ਝਟ ਹੀ ਉਸ ਦੀ ਬੁਕਲ ਵਿਚ "ਭਉਂ" , "ਭਉਂ" ਕਰਨ ਦੀ ਬਾਰੀਕ ਜਹੀ ਅਵਾਜ਼ ਆਈ । ਸ਼ਸ਼ੀ ਨੇ ਰੋਟੀ ਦੀ ਬੁਰਕੀ ਤੋੜੀ, ਆਪਣਾ ਦੁਪੱਟਾ ਚੁਕਿਆ ਅਤੇ ਇਕ ਕਤੂਰੇ ਦੇ ਮੂੰਹ ਵਿਚ ਬੁਰਕੀ ਪਾ ਦਿੱਤੀ । ਓਹੋ ਉਸ ਦੀ ਝੋਲੀ ਵਿਚ ਸੀ । ਤਿੰਨ ਚਾਰ ਵਾਰੀ ਉਸ ਨੇ ਕਤੂਰੇ ਦਾ ਮੂੰਹ ਚੁੰਮਿਆ, ਜਿਵੇਂ ਉਸ ਦੇ ਗੁਆਚ ਚੁਕੇ ਬਿੱਲੂ ਦਾ ਮੋਹ ਸਾਰੇ ਦਾ ਸਾਰਾ ਉਮਡਿਆ ਆ ਰਿਹਾ ਹੋਵੇ ਤੇ ਉਹ ਕਤੂਰਾ ਬਿੱਲ ਦਾ ਪੁਨਰ-ਰੂਪ ਧਾਰ ਕੇ ਉਸ ਦੀ ਝੋਲੀ ਵਿਚ ਆ ਵੜਿਆ ਹੋਵੇ |
 ਮੈਂ ਉਥੇ ਹੋਰ ਨਾ ਠਹਿਰ ਸਕਿਆ। ਰਿਕਸ਼ਾ ਕੀਤਾ ਤੇ ਘਰ ਪਹੁੰਚ ਕੇ ਮੰਜੇ ਤੇ ਲੇਟ ਗਿਆ। ਮੇਰਾ ਦਿਲ ਹੁਸੜ ਹੁਸੜ ਉਠੇ । ਚੀਕਾਂ ਨਿਕਲ ਨਿਕਲ ਜਾਣ ।
ਦਿਨ ਵਿਚ ਕਈ ਵਾਰੀ ਮੈਨੂੰ ਫਿਟ ਆਉਣ ਲਗ ਪਏ । ਗਮ ਨੂੰ ਭੁਲਾਣ ਲਈ ਮੈਂ ਕਦੇ ਕਦੇ ਸ਼ਰਾਬ ਵੀ ਪੀਣ ਲਗ ਪਿਆ ।
ਪਰ "ਮਰਜ਼ ਬੜ੍ਹਤਾ ਗਿਆ, ਜੂੰ ਜੂੰ ਨੂੰ ਦਵਾ ਕੀ’ ਵਾਲਾ ਹਿਸਾਬ ॥ ਮੈਂ ਹੋਰ ਬੀਮਾਰ ਹੁੰਦਾ ਗਿਆ ਤੇ ਇਕ ਦਿਨ ਮੇਰੀ ਹਾਲਤ ਬਹੁਤ ਹੀ ਸੀਰੀਅਸ ਹੋ ਗਈ । ਡਾਕਟਰ ਨੇ ਕਿਹਾ, "ਛੁੱਟੀ ਲੈ ਕੇ ਦੂਰ ਕਿਸੇ ਪਹਾੜ ਤੇ ਚਲੇ ਜਾਓ । ਤੁਹਾਡੇ ਦਿਲ ਤੇ ਸਦਮਾ ਪਹੁੰਚਿਆ ਹੈ । ਅਰਾਮ ਕਰਨ ਅਤੇ ਦਿਲ ਨੂੰ ਹੋਰ ਪਾਸੇ ਲਗਾਉਣ ਨਾਲ ਠੀਕ ਹੋ

 
ਦੀਵਾ ਬਲਦਾ ਰਿਹਾ
੧੧੧