ਪੰਨਾ:ਦੀਵਾ ਬਲਦਾ ਰਿਹਾ.pdf/115

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੀਸਰਾ ਪੀਰੀਅਡ ਵਜਦਾ, ਤਾਂ ਜਿੰਦਰ ਦੀਆਂ ਅੱਖਾਂ ਦਰਵਾਜ਼ੇ ਦੀ ਦਲੀਜ਼ ਤੇ ਲਗ ਜਾਂਦੀਆਂ। ਦੋ ਕੁ ਮਿੰਟਾਂ ਬਾਅਦ ਪ੍ਰੋਫ਼ੈਸਰ ਰਾਜਨ ਕਮਰੇ ਵਿਚ ਆ ਦਾਖ਼ਲ ਹੁੰਦਾ। ਉਸ ਦੇ ਆਉਂਦਿਆਂ ਹੀ ਸਾਰੀਆਂ ਕੁੜੀਆਂ ਗੱਲਾਂ-ਬਾਤਾਂ ਛੱਡ ਕੇ ਇਕ ਦਮ ਖੜੋ ਜਾਂਦੀਆਂ। ਪ੍ਰੋਫ਼ੈਸਰ ਸੁਹਣਾ ਸੁਡੌਲ ਅਤੇ ਜਵਾਨ ਸੀ। ਉਸ ਦੇ ਘੁੰਗਰੀਲੇ ਵਾਲ ਅੰਗਰੇਜ਼ੀ ਫ਼ੈਸ਼ਨ ਨਾਲ ਵਾਹੇ ਹੁੰਦੇ। ਵਾਲਾਂ ਦਾ ਇਕ ਕੁੰਡਲ ਮੱਥੇ ਤੇ ਖੇਡਦਾ ਉਸ ਨੂੰ ਡਾਢਾ ਫਬਦਾ। ਗਰਮੀਆਂ ਵਿਚ ਉਸ ਦੀਆਂ ਸ਼ਰਬਤੀ ਅੱਖਾਂ ਗਾਗਲਜ਼ ਨਾਲ ਢਕੀਆਂ ਹੁੰਦੀਆਂ, ਤਾਂ ਉਸ ਦਾ ਸੁਹੱਪਣ ਹੋਰ ਵੀ ਵਧ ਜਾਂਦਾ।

ਤੇ ਜਦੋਂ ਪ੍ਰੋਫ਼ੈਸਰ ਕਮਰੇ ਵਿਚ ਵੜਦਾ, ਜਿੰਦਰ ਦੇ ਦਿਲ ਵਿਚ ਤੂਫ਼ਾਨ ਜਿਹਾ ਮਚ ਜਾਂਦਾ। ਮੇਜ਼ ਕੋਲ ਪਹੁੰਚ ਕੇ ਪ੍ਰੋਫ਼ੈਸਰ ਮਿੱਠੀ ਜਿਹੀ ਅਵਾਜ਼ ਵਿਚ ਆਖਦਾ, "ਸਿਟ ਡਾਊਨ ਪਲੀ.....ੀ....ਜ਼" ਅਤੇ ਲੜਕੀਆਂ ਬੈਠ ਜਾਂਦੀਆਂ। ਪ੍ਰੋਫ਼ੈਸਰ ਜਿੰਦਰ ਵਲ ਤਕਦਾ। ਉਹ ਮਿੱਠੀ ਜਿਹੀ ਤਕਣੀ ਨਾਲ ਕਿਤਾਬ ਉਸ ਦੇ ਹੱਥ ਵਿਚ ਫੜਾ ਦੇਂਦੀ।

ਪ੍ਰੋਫ਼ੈਸਰ ਦੇ ਚਿਹਰੇ ਤੇ ਮੁਸਕਰਾਹਟ ਨਚਦੀ ਰਹਿੰਦੀ। ਉਹ ਪੜ੍ਹਾਂਦਾ ਜਾਂਦਾ। ਉਸ ਦੇ ਨਿੱਕੇ ਨਿੱਕੇ ਤੇ ਸਾਦੇ ਫ਼ਿਕਰੇ ਸੁਣ ਕੇ ਕੁੜੀਆਂ ਨੂੰ ਮੁਸ਼ਕਲ ਪੋਇਟਰੀ ਸੌਖੀ ਸੌਖੀ ਲਗਦੀ। ਔਖੇ ਔਖੇ ਅਰਥ ਉਹਨਾਂ ਨੂੰ ਝਟ ਸਮਝ ਆ ਜਾਂਦੇ। ਪ੍ਰੋਫ਼ੈਸਰ ਜਦੋਂ ਕੋਈ ਹਸਾਉਣੀ ਗੱਲ ਕਰਦਾ ਤਾਂ ਕੁੜੀਆਂ ਦਿਲ ਹੀ ਦਿਲ ਵਿਚ ਮੁਸ-ਕਰਾਉਂਦੀਆਂ। ਕਦੇ ਕਦੇ ਉਹਨਾਂ ਦੀ ਮੁਸਕਰਾਹਟ ਉੱਚੇ ਹਾਸੇ ਵਿਚ ਬਦਲ ਜਾਂਦੀ। ਪ੍ਰੋਫ਼ੈਸਰ ਮੇਜ਼ ਤੇ ਹੱਥ ਮਾਰ ਕੇ ਆਖਦਾ, "ਸਾਈਲੈਂਟ ਪਲੀ..ੀ...ਜ਼" ਅਤੇ ਉਹ ਗੰਭੀਰ ਹੋ ਜਾਂਦਾ। ਦੋ ਕੁ ਮਿੰਟ ਪੜ੍ਹਾਉਣ ਮਗਰੋਂ ਫਿਰ ਉਸ ਦੇ ਚਿਹਰੇ ਤੇ ਓਹੀ ਮੁਸਕਰਾਹਟ ਖੇਡਣ

ਦੀਵਾ ਬਲਦਾ ਰਿਹਾ

੧੧੭