ਪੰਨਾ:ਦੀਵਾ ਬਲਦਾ ਰਿਹਾ.pdf/116

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਗ ਪੈਂਦੀ। ਉਹ ਪੜ੍ਹਾਉਂਦਾ, ਮੁਸਕਰਾਉਂਦਾ, ਹਸਦਾ, ਹਸਾਉਂਦਾ ਅਤੇ ਪਤਾ ਹੀ ਨਾ ਲਗਦਾ ਕਿ ਕਿਵੇਂ ਤੇ ਕਦੋਂ ਪੀਰੀਅਡ ਲੰਘ ਜਾਂਦਾ। ਘੰਟੀ ਵਜਦੀ। ਉਹ ਜਿੰਦਰ ਨੂੰ ਕਿਤਾਬ ਮੋੜ ਦੇਂਦਾ। ਉਸ ਦਾ ਥੈਂਕਸ ਕਰਦਾ। ਜਿੰਦਰ ਮੁਸਕਰਾ ਪੈਂਦੀ ਅਤੇ ਕਦੀ ਜਦੋਂ ਲੜਕੀਆਂ ਖ਼ਾਸ ਨਜ਼ਰ ਨਾਲ ਉਸ ਵਲ ਵੇਖ ਰਹੀਆਂ ਹੁੰਦੀਆਂ, ਤਾਂ ਉਹ ਸ਼ਰਮ ਨਾਲ ਕੁਝ ਝੇਪ ਜਾਂਦੀ।

ਪ੍ਰੋਫ਼ੈਸਰ ਬਾਹਰ ਨਿਕਲਦਾ ਤਾਂ ਜਿੰਦਰ ਦਾ ਨਿੱਕਾ ਜਿਹਾ ਦਿਲ ਉਦਾਸੀ ਦੇ ਖੂਹ ਵਿਚ ਡੁੱਬ ਜਾਂਦਾ। ਉਸ ਦੀ ਸਹੇਲੀ ਝਟ ਤਾੜੇ ਜਾਂਦੀ। ਉਹ ਉਸੇ ਵੇਲੇ ਕਹਿ ਦੇਂਦੀ, "ਕੋਈ ਗੱਲ ਨਹੀਂ ਜਿੰਦਰ, ਪ੍ਰੋਫ਼ੈਸਰ ਸਾਹਿਬ ਕਲ ਫਿਰ ਆਉਣ ਗੇ।" ਉਦਾਸ ਕਿਉਂ ਹੋ ਗਈ ਏਂ ? ਅਸੀਂ ਸਾਰੀਆਂ ਰਲ ਕੇ ਪ੍ਰਿੰਸੀਪਲ ਨੂੰ ਆਖ ਦੇਂਦੀਆ ਹਾਂ ਕਿ ਸਾਡੀ ਜਮਾਤ ਦੇ ਸਾਰੇ ਪੀਰੀਅਡ ਪ੍ਰੋਫ਼ੈਸਰ ਰਾਜਨ ਨੂੰ ਦੇ ਦੇਵੇ।"

"ਜਾਹ ਨੀ, ਮਰ ਪਰ੍ਹੇ। ਹਰ ਵੇਲੇ ਸ਼ਰਾਰਤਾਂ, ਮਖ਼ੌਲਾਂ, ਟਿਚਕਰਾਂ ਅਤ ਮਸਖ਼ਰੀਆਂ-ਹੋਰ ਕੁਝ ਤਾਂ ਤੈਨੂੰ ਸੁਝਦਾ ਹੀ ਨਹੀਂ।’ ਉਪਰੋਂ ਉਪਰੋਂ ਜਿੰਦਰ ਗੁਰਸ਼ਰਨ ਨਾਲ ਗੁੱਸੇ ਹੋ ਜਾਂਦੀ ਹੈ। ਪਰ ਇਹ ਗੁੱਸਾ ਕੇਵਲ ਦੋ-ਮਿੰਟਾ ਹੀ ਹੁੰਦਾ। ਅਗਲੇ ਪਲ ਫਿਰ ਉਹ ਇਕ ਮਿਕ ਹੋ ਜਾਂਦੀਆਂ।

ਦਿਨ ਲੰਘਦੇ ਗਏ। ਮਾਰਚ ਆ ਗਿਆ। ਅਪਰੈਲ ਵਿਚ ਜਿੰਦਰ ਹੋਰਾਂ ਦਾ ਸਾਲਾਨਾ ਇਮਤਿਹਾਨ ਸੀ ਸੈਕੰਡ ਈਅਰ ਦਾ। ਸਭ ਕੁੜੀਆਂ ਨੇ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਜਿੰਦਰ ਘਰੋਂ ਅੰਗਰੇਜ਼ੀ ਦੀਆਂ ਕੰਪੋਜ਼ੀਸ਼ਨਾਂ ਲਿਖ ਕੇ ਲੈ ਆਉਂਦੀ। ਪਰ ਉਸ ਦਾ ਹੀਆ ਨਾ ਪੈਂਦਾ ਕਿ ਵਿਹਲੇ ਪੀਰੀਅਡ ਵਿਚ ਜਾ ਕੇ ਪ੍ਰੋਫ਼ੈਸਰ ਰਾਜਨ ਕੋਲੋਂ

੧੧੮

ਆਸ ਹੈ ਬਾਕੀ