ਪੰਨਾ:ਦੀਵਾ ਬਲਦਾ ਰਿਹਾ.pdf/118

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

"ਨਹੀਂ, ਕੋਈ ਗੱਲ ਨਹੀਂ, ਮੈਂ ਵੀ ਵਿਹਲਾ ਹੀ ਸਾਂ। ਵਕਤ ਕੱਟਣ ਲਈ ਨਾਵਲ ਪੜ੍ਹਨ ਲਗ ਪਿਆ ਸਾਂ।" ਜਿੰਦਰ ਦਾ ਧਿਆਨ ਨਾਵਲ ਵਲ ਹੀ ਸੀ। ਉਸ ਨੇ ਨਾਵਲ ਦਾ ਨਾਂ ਪੜ੍ਹਿਆ, 'ਲਵ ਮੈਰਿਜ'। ਉਹ ਸੋਚਣ ਲਗ ਪਈ, ‘ਕੀ ਮੇਰੀ ਵੀ ਲਵ ਮੈਰਿਜ ਹੋਵੇਗੀ ? ਜੇ ਹੋਵੇਗੀ ਤਾਂ ਕਿਸ ਨਾਲ ? ਕਿਤਨਾ ਹੀ ਚੰਗਾ ਹੋਵੇ ਜੇ ਮੇਰੀ........ਮੇਰੀ .......' ਇਹ ਸੋਚ ਕੇ ਉਸ ਦੀਆਂ ਅੱਖਾਂ ਪ੍ਰੋਫ਼ੈਸਰ ਦੇ ਸੁਹਣੇ ਚਿਹਰੇ ਤੇ ਗਡੀਆਂ ਗਈਆਂ। ਪ੍ਰੋਫ਼ੈਸਰ ਨੇ ਮੇਜ਼ ਨੂੰ ਕੁਰਸੀਆਂ ਦੇ ਵਿਚਕਾਰ ਰਖ ਦਿੱਤਾ। ਬਹਿਰੇ ਨੇ ਚਾਹ ਦੀ ਟਰੇ ਮੇਜ਼ ਤੇ ਟਿਕਾ ਦਿੱਤੀ ਅਤੇ ਪ੍ਰੋਫ਼ੈਸਰ ਦੇ ਇਸ਼ਾਰੇ ਤੇ ਹੇਠਾਂ ਚਲਾ ਗਿਆ।

ਪ੍ਰੋਫ਼ੈਸਰ ਸਾਹਿਬ ! ਚਾਹ ਅਸ਼ਾਂ ਨਹੀਂ ਪੀਣੀ" ਗੁਰਸ਼ਰਨ ਨੇ ਆਖਿਆ।

"ਕਿਉਂ ? ਚਾਹ ਨਹੀਂ ਪੀਂਦੇ ਹੁੰਦੇ ਤੁਸੀਂ ? ਚੰਗੀ, ਮਿਲਕ-ਸ਼ੇਕ ਮੰਗਵਾ ਦੇਂਦਾ ਹਾਂ।"

"ਨਹੀਂ, ਇਹ ਗੱਲ ਤੇ ਨਹੀਂ। ਉਂਜ ਹੀ.....।"

ਚੰਗਾ ਹੁਣ ਤੇ ਮਿਕਸ ਹੋ ਚੁੱਕੀ ਹੈ, ਪਾਣੀ ਹੀ ਪਵੇਗੀ", ਪ੍ਰੋਫ਼ੈਸਰ ਨੇ ਚਾਹ ਵਿਚ ਦੁੱਧ ਮਿਕਸ ਕਰਦਿਆਂ ਕਿਹਾ। ਚਾਹ ਪੀਣ ਉਪਰੰਤ ਪ੍ਰੋਫ਼ੈਸਰ ਜਿੰਦਰ ਦੀ ਕੰਪੋਜ਼ੀਸ਼ਨ ਪੜ੍ਹਨ ਲਗ ਪਿਆ। ਜਿੰਦਰ ਦਾ ਧਿਆਨ ਹਾਲੇ ਵੀ ਨਾਵਲ ਦੇ ਟਾਈਟਲ ਵਲ ਖਿੱਚਿਆ ਹੋਇਆ ਸੀ। ਉਹ ਖ਼ਿਆਲਾਂ ਹੀ ਖ਼ਿਆਲਾਂ ਵਿਚ ਦੂਰ ..... ਬਹੁਤ ਦੂਰ ਪਹੁੰਚੀ ਹੋਈ ਸੀ। ਜਦੋਂ ਪ੍ਰੋਫੈਸਰ ਨੇ ਕੰਪੋਜ਼ੀਸ਼ਨ ਠੀਕ ਕਰ ਕੇ ਕਾਪੀ ਜਿੰਦਰ ਦੇ ਹੱਥ ਦਿਤੀ ਤਾਂ ਉਹ ਤ੍ਰਭਕ ਪਈ, ਜਿਸ ਤਰ੍ਹਾਂ ਕਿਸੇ ਝਟਕੇ ਨਾਲ ਅਚਾਨਕ ਉਸ ਦੀ ਨੀਂਦਰ ਖੁੱਲ੍ਹ ਗਈ ਹੋਵੇ........

੧੨੦
ਆਸ ਹੈ ਬਾਕੀ