ਇਹ ਵਰਕੇ ਦੀ ਤਸਦੀਕ ਕੀਤਾ ਹੈ
ਸਮੁਚੇ ਤੌਰ ਤੇ ਇਸ ਕਹਾਣੀ-ਸੰਗਰਹਿ ਵਿਚ ਇਕ ਉਘੜ ਰਹੇ, ਇਕ ਨਿਖਰ ਰਹੇ ਕਹਾਣੀਕਾਰ ਦੇ ਝੌਲੇ ਪਰਤੱਖ ਪੈ ਰਹੇ ਹਨ। ਇਨ੍ਹਾਂ ਕਹਾਣੀਆਂ ਵਿਚ ਰਸ, ਸੁਆਦ ਤੇ ਖਿਚ ਹੈ। ਇਨ੍ਹਾਂ ਵਿਚ ਜੀਵਨਨੇੜਤਾ ਹੈ, ਇਸ ਲਈ ਪਾਠਕ ਨੂੰ ਜ਼ਰੂਰ ਸੁਆਦ ਦੇਣਗੀਆਂ ਤੇ ਉਸ ਨੂੰ ਮਨੁਖੀ ਮਨ ਦੀਆਂ ਵਖ ਵਖ ਰੁਚੀਆਂ ਦੇ ਦਰਸ਼ਨ ਕਰਾਉਣਗੀਆਂ।
ਮੈਨੂੰ ਪੱਕੀ ਆਸ ਹੈ ਕਿ ਜੇ ਇਸ ਨਿਸਰ ਰਹੀ ਕਲਾ ਨੂੰ ਅਭਿਆਸ ਦਾ, ਕਲਪਣਾ ਦਾ, ਮਿਹਨਤ ਦਾ ਜਲ, ਖਾਦ ਤੇ ਪਰਕਾਸ਼ ਮਿਲ ਗਿਆ ਤਾਂ ਇਸ ਨੂੰ ਬਹੁਤ ਸੁਹਣੇ ਨਿਰੋਏ ਤੇ ਅਰੋਗ ਸਾਹਿਤਕ ਸਿੱਟੇ ਪੈਣਗੇ।
ਮੈਂ ਇਸ ਨਵੇਂ ਸਾਹਿਤਕ-ਦੀਪਕ ਨੂੰ ਪੰਜਾਬੀ ਪਾਠਕਾਂ ਵਿਚ ਪਰਵੇਸ਼ ਕਰਾ ਕੇ ਖ਼ੁਸ਼ੀ ਅਨੁਭਵ ਕਰ ਰਿਹਾ ਹਾਂ।
੧੨