ਪੰਨਾ:ਦੀਵਾ ਬਲਦਾ ਰਿਹਾ.pdf/123

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਭੋਲੀ ਜਿੰਦਰ ਨੂੰ ਯਕੀਨ ਹੋ ਗਿਆ ਰਾਜਨ ਦੇ ਮੂੰਹੋਂ ਨਿਕਲੇ ਮਿੱਠੇ ਮਿੱਠੇ ਵਹਿਦਿਆਂ ਤੇ।

ਗਾਰਡ ਨੇ ਝੰਡੀ ਹਿਲਾਈ, ਵਿਸਲ ਦਿੱਤੀ ਅਤੇ ਗੱਡੀ ਚਲ ਪਈ।

"ਟਾ......ਟਾ"

"ਬਾਈ........ਬਾਈ"

ਗੱਡੀ ਦੇ ਪਹੀਏ ਦਿਨਾਂ ਦੇ ਫੇਰ ਦੀ ਤਰ੍ਹਾਂ ਘੁੰਮਣ ਲਗੇ, ਜਿਵੇਂ ਜਿੰਦਰ ਦਾ ਜੀਵਨ ਉਸ ਤੋਂ ਹਰ ਪਲ ਦੂਰ ਹੋ ਰਿਹਾ ਸੀ। ਜਿੰਦਰ ਹਾਲੇ ਵੀ ਰਾਜਨ ਵਲ ਵੇਖ ਕੇ ਆਪਣਾ ਹੱਥ ਹਿਲਾ ਰਹੀ ਸੀ।

ਦਿਨ, ਹਫ਼ਤੇ ਤੇ ਫੇਰ ਮਹੀਨੇ ਬੀਤ ਗਏ। ਰਾਜਨ ਅੰਮ੍ਰਿਤਸਰ ਦੇ ਇਕ ਮਸ਼ਹੂਰ ਕਾਲਜ ਵਿਚ ਪ੍ਰੋਫ਼ੈਸਰ ਲਗ ਗਿਆ। ਦੋ ਕੁ ਮਹੀਨਿਆਂ ਬਾਅਦ ਉਥੇ ਹੀ ਉਸ ਦੀ ਲਵ-ਮੈਰਿਜ਼ ਹੋ ਗਈ। ਉਹ ਅੰਮ੍ਰਿਤਸਰ ਦੇ ਰੁਝੇਵਿਆਂ ਵਿਚ ਰੁਝ ਗਿਆ। ਦਿੱਲੀ ਵਿਚ ਜਿੰਦਰ ਨਾਲ ਕੀਤੇ ਵਹਿਦੇ ਉਸ ਨੂੰ ਵਿਸਰ ਗਏ। ਉਹ ਨਵੇਂ ਪਿਆਰ ਦੇ ਲੋਰ ਵਿਚ ਮਸਤ ਹੋ ਗਿਆ ਤੇ ਜਿੰਦਰ ਦੀ ਯਾਦ ਉਹਦੇ ਲਈ ਇਕ ਸੁਫਨਾ ਜਿਹਾ ਬਣ ਕੇ ਰਹਿ ਗਈ।

ਰਾਜਨ ਨੇ ਜਿੰਦਰ ਨੂੰ ਕੋਈ ਚਿੱਠੀ-ਪੱਤਰ ਨਾ ਪਾਇਆ। ਜਿੰਦਰ ਨੇ ਕਈ ਅਖ਼ਬਾਰਾਂ ਵਿਚ ਵੀ ਰਾਜਨ ਦਾ ਪਤਾ ਲਭਣ ਲਈ ਇਸ਼ਤਿਹਾਰ ਕਢਵਾਏ, ਪਰ ਸਭ ਨਿਸਫ਼ਲ। ਜਿੰਦਰ ਰੋਜ਼ ਓਹੋ ਗੱਡੀ ਵੇਖਣ ਸਟੇਸ਼ਨ ਤੇ ਆਉਂਦੀ ਪਰ ਉਸ ਨੂੰ ਰਾਜਨ ਨਾ ਲਭਾ। ਉਸ ਨੇ ਰਾਜਨ ਦੀ ਯਾਦ ਵਿਚ ਆਪਣੇ ਆਪ ਨੂੰ ਤਬਾਹ ਕਰ ਲਿਆ। ਨਾ ਉਹ ਵੇਲੇ ਸਿਰ ਖਾਂਦੀ,

ਦੀਵਾ ਬਲਦਾ ਰਿਹਾ

੧੨੫