ਪੰਨਾ:ਦੀਵਾ ਬਲਦਾ ਰਿਹਾ.pdf/126

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਉਸ ਬੁਢੇ ਕੋਲ ਚਲੇ ਗਏ, ਪਰ ਉਹ ਹਾਲੇ ਵੀ ਦੀਵਾ ਜਗਾਉਣ ਵਿਚ ਮਸਤ ਸੀ, ਜਿਸ ਤਰ੍ਹਾਂ ਉਸ ਨੂੰ ਸਾਡੇ ਆਉਣ ਦਾ ਪਤਾ ਹੀ ਨਾ ਲਗਾ ਹੋਵੇ । ਖ਼ੈਰ ਮੈਂ ਬੁਲਾ ਹੀ ਲਿਆ, "ਬਾਬਾ ਜੀ !"
ਉਸ ਨੇ ਸਾਡੇ ਵਲ ਤਕਿਆ ਤੇ ਆਪਣੀ ਮੈਲੀ ਅਤੇ ਕਈ ਬਾਵਾਂ ਤੋਂ ਪਾਟੀ ਹੋਈ ਧੋਤੀ ਨਾਲ ਅਥਰੂ ਪੂੰਝ ਕੇ ਹੌਲੀ ਜਹੀ ਕਿਹਾ,
"ਬੇਟਾ ! ਕੀ ਗੱਲ ਏ ?"
"ਤੁਸੀਂ ਕਿਉਂ ਇਸ ਤਰਾਂ ਰੋ ਰਹੇ ਹੋ ?"
ਕੁਝ ਚਿਰ ਚੁਪ ਰਹਿਣ ਤੋਂ ਬਾਅਦ ਉਸ ਦੀ ਜ਼ਬਾਨ ਨੇ ਹਰਕਤ ਕੀਤੀ,"ਬੇਟਾ ! ਖ਼ੁਸ਼ੀ ਦੀ ਰਾਤ ਹੈ । ਤੁਸੀਂ ਜਾਓ, ਆਪਣਾ ਤਿਉਹਾਰ ਮਨਾਓ । ਮੇਰੀ ਦਰਦ-ਕਹਾਣੀ ਸੁਣ ਕੇ ਕਿਉਂ ਰਾਹ-ਜਾਂਦੀ ਉਦਾਸੀ ਸਹੇੜਦੇ ਹੋ ?"
ਆਖ਼ਰ ਮੈਂ ਵੀ ਕਹਾਣੀਕਾਰ ਸਾਂ । ਮੈਨੂੰ ਯਕੀਨ ਹੋ ਗਿਆ ਕਿ ਇੱਥੋਂ ਇਕ ਕਹਾਣੀ ਦਾ ਪਲਾਟ ਜ਼ਰੂਰ ਮਿਲ ਜਾਵੇਗਾ । ਸੁ ਮੇਰੇ ਖਹਿੜੇ ਪੈਣ ਤੇ ਉਸ ਨੇ ਆਪਣੀ ਕਹਾਣੀ ਇਉਂ ਸ਼ੁਰੂ ਕੀਤੀ:-
"ਬੇਟਾ! ਛੇ ਕੁ ਸਾਲਾਂ ਦੀ ਗੱਲ ਹੈ, ਮੈਂ ਤੇ ਮੇਰੀ ਘਰ ਵਾਲੀ ਉਸ ਬੱਸ-ਸਟਾਪ ਦੇ ਕੋਲ ਵਾਲੇ ਕੱਚੇ ਕੋਠੇ ਵਿਚ ਰਹਿੰਦੇ ਸਾਂ ।"ਇਹ ਕਹਿੰਦਿਆਂ ਉਸ ਨੇ ਸਿੱਧੀ ਸੜਕ ਉਤੇ ਬਸ ਸਟਾਪ ਵਲ ਇਸ਼ਾਰਾ ਕੀਤਾ |
"ਸਾਡੇ ਘਰ ਕੋਈ ਉਲਾਦ ਨਹੀਂ ਸੀ । ਮੈਂ ਸ਼ਹਿਰ ਵਿਚ ਲੋਕਾਂ ਦਾ ਭਾਰ ਢੋਇਆ ਕਰਦਾ ਸਾਂ। ਮੇਰੀ ਘਰ ਵਾਲੀ ਵੀ ਲੋਕਾਂ ਦੇ ਚੁਲ੍ਹੇ ਚੌਂਕੇ ਦਾ ਕੰਮ ਕਰ ਕੇ ਕੁਝ ਪੈਸੇ ਲੈ ਆਉਂਦੀ ਸੀ ।
ਰਬ ਦੀ ਕਰਨੀ ਬੁੱਢੇ-ਵਾਰੇ ਸਾਡੇ ਘਰ ਇਕ ਲੜਕੀ ਪੈਦਾ

 

ਦੀਵਾ ਬਲਦਾ ਰਿਹਾ

੧੨੮