ਇਹ ਸਫ਼ਾ ਪ੍ਰਮਾਣਿਤ ਹੈ
ਇਹ ਕਬਰਸਤਾਨ ਹੈ
ਉਸ ਦੀਆਂ ਕਹਾਣੀਆਂ ਪੰਜਾਬੀ ਦੇ ਹਰ ਅਖ਼ਬਾਰ ਤੇ ਰਸਾਲੇ ਦਾ ਸ਼ਿੰਗਾਰ ਬਣਦੀਆਂ। ਐਡੀਟਰ ਚਿੱਠੀਆਂ ਲਿਖ ਲਿਖ ਕੇ ਉਸ ਦੀ ਸਜਰੀ ਕਹਾਣੀ ਮੰਗਵਾਉਂਦੇ ਅਤੇ ਉਸ ਨੂੰ ਸਭ ਤੋਂ ਪਹਿਲਾ ਸਥਾਨ ਦਿੰਦੇ। ਪਾਠਕ ਉਸ ਦੀਆਂ ਕਹਾਣੀਆਂ ਦੀ ਸ਼ਲਾਘਾ ਕਰਦੇ ਨਾ ਥਕਦੇ। ਉਹ ਲੋਕ-ਕਹਾਣੀਕਾਰ ਸੀ। ਉਸ ਦੀਆਂ ਕਹਾਣੀਆਂ ਵਿਚ ਇਸ ਧਰਤੀ ਤੇ ਰਹਿੰਦੇ ਲੋਕਾਂ ਦੀਆਂ ਜੀਵਨ-ਗੁੰਝਲਾਂ ਨੂੰ ਸੁਲਝਾਉਣ ਦੇ ਸੁਝਾ ਹੁੰਦੇ। ਉਹ ਇਸ ਧਰਤੀ ਤੇ ਵਸਦੇ ਲੋਕਾਂ ਦੇ ਜੀਵਨ ਦੀਆਂ ਝਾਕੀਆਂ ਉਲੀਕਦਾ। ਉਸ ਦੀਆਂ ਕਹਾਣੀਆਂ ਦੇ ਪਾਤਰ ਦੇਸ਼ ਦੇ ਮਜ਼ਦੂਰ, ਕਿਸਾਨ, ਕਾਮੇ, ਕਲਮਵਾਹਕ ਆਦਿ ਹੁੰਦੇ। ਲੋਕ-ਗੀਤਾਂ ਵਾਂਗ ਹੌਲੇ ਫੁਲ ਸ਼ਬਦਾਂ ਵਿਚ ਉਹ
ਦੀਵਾ ਬਲਦਾ ਰਿਹਾ
੧੩