ਪੰਨਾ:ਦੀਵਾ ਬਲਦਾ ਰਿਹਾ.pdf/133

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਕੇ ਲੈ ਜਾਵੇਗਾ। ਚਾਰੇ ਪਾਸੇ ਹਾ-ਹਾ-ਕਾਰ ਮਚ ਗਈ। ਇੰਜ ਜਾਪਦਾ ਜਿਵੇਂ ਧਰਤੀ ਟੋਟੇ ਟੋਟੇ ਹੋ ਰਹੀ ਹੈ, ਅਕਾਸ਼ ਡਿਗ ਰਿਹਾ ਹੈ। ਬਦਲਾਂ ਦੀ ਗੜ ਗੜ, ਬਿਜਲੀ ਦੀ ਕੜ ਕੜ 'ਪਰਲੋਂ' ਸ਼ਬਦ ਨੂੰ ਦਿਮਾਗ਼ ਵਿਚੋਂ ਘੜੀ ਮੁੜੀ ਘੁਮਾਈ ਜਾ ਰਹੀ ਸੀ।

ਝਖੜ ਝੁਲਦਾ ਰਿਹਾ। ਹਨੇਰੀ ਵਗਦੀ ਰਹੀ। ਬਦਲ ਗਜਦਾ ਰਿਹਾ। ਬਿਜਲੀ ਕੜਕਦੀ ਰਹੀ। ਦੀਵੇ ਦੀ ਲਾਟ ਫ਼ਪ ਫ਼ਪ ਕਰਦੀ ਆਖ਼ਰੀ ਸਾਹਾਂ ਤੇ ਅਪੜ ਜਾਂਦੀ, ਪਰ ਬਾਬੇ ਦਾ ਸਿਦਕ ਸੱਚਾ ਸੀ। ਇਨੇ ਸਖ਼ਤ ਝਖੜ ਵਿਚ ਵੀ ਦੀਵਾ ਬਲਦਾ ਰਿਹਾ ਤੇ ਬਾਬੇ ਦੀਆਂ ਢਾਹਾਂ ਦੀ ਅਵਾਜ਼ ਝਖੜ ਦੀ ਸ਼ਾਂ ਸ਼ਾਂ ਨਾਲ ਰਲ ਕੇ ਵਾਯੂ-ਮੰਡਲ ਵਿਚ ਫੈਲਦੀ ਰਹੀ।

"ਉਫ਼ ! ਓ ਬਦ-ਨਸੀਬ ਬਾਬਾ।" ਕਹਿੰਦਿਆਂ ਨਵਦੀਪ ਦਾ ਹਾਉਕਾ ਨਿਕਲ ਗਿਆ, ਜਦ ਮੈਂ ਕਹਾਣੀ ਖ਼ਤਮ ਕੀਤੀ।

  •  * * * *
ਦੀਵਾ ਬਲਦਾ ਰਿਹਾ
੧੩੫