ਪੰਨਾ:ਦੀਵਾ ਬਲਦਾ ਰਿਹਾ.pdf/15

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਸੀ। ਉਸ ਨੇ ਬਾਹਰੋਂ ਵੱਡਾ ਸਾਰਾ ਬੋਰਡ ਪੜ੍ਹਿਆ-ਨਵੀਨ ਪਰਕਾਸ਼ਨ (ਪਰਾਈਵੇਟ) ਲਿਮਿਟਿਡ। ਇਹੋ ਸੀ ਪਬਲਿਸ਼ਰ ਪਰਮਾਤਮ ਸਿੰਘ ਦੀ ਦੁਕਾਨ।

ਉਹ ਦਲੀਜ਼ ਟਪਣ ਲਗਾ ਤਾਂ ਇਕ ਸੂਟਿਡ ਬੂਟਿਡ ਆਦਮੀ ਬੁੜ ਬੁੜ ਕਰਦਾ ਬਾਹਰ ਵਲ ਆ ਰਿਹਾ ਸੀ। ਪਾਲ ਇਕ ਪਾਸੇ ਹੋ ਗਿਆ। ਜਦੋਂ ਉਹ ਉਸ ਕਮਰੇ ਵਿਚ ਪੁਜਾ, ਤਾਂ ਉਸ ਨੇ ਵੇਖਿਆ ਕਿ ਸਜੇ ਹਥ ਵਲ ਇਕ ਹੋਰ ਕਮਰਾ ਹੈ, ਜਿਸ ਦੇ ਦਰਵਾਜ਼ੇ ਤੇ ਚਿਕ ਲਗੀ ਹੋਈ ਸੀ। ਉਸ ਕਮਰੇ ਵਿਚ ਤਿੰਨ ਆਦਮੀ ਬੈਠੇ ਹੋਏ ਸਨ। ਪਰਮਾਤਮ ਸਿੰਘ ਦੇ ਅਗੇ ਇਕ ਆਫ਼ਿਸ-ਟੇਬਲ ਸੀ। ਉਸ ਤੇ ਵਿਛੇ ਹੋਏ ਪਲਾਸਟਿਕ-ਕਲਾਥ ਤੇ ਇਕ ਸਵੈਨ ਇੰਕ, ਵਾਟਰਮੈਨ ਗਰੀਨ, ਕਲਮ-ਦਾਨ, ਤਿੰਨ ਰਜਿਸਟਰ, ਬਿਲ-ਬੁਕ ਆਦਿ ਪਏ ਹੋਏ ਸਨ। ਸਜੇ ਪਾਸੇ ਵਲ ਇਕ ਛੋਟੇ ਜਹੇ ਵਖਰੇ ਮੇਜ਼ ਤੇ ਟਾਈਪ ਮਸ਼ੀਨ ਉਪਰ ਕਲਰਕ ਦੀਆਂ ਉਂਗਲਾਂ ਨਚ ਰਹੀਆਂ ਸਨ। ਇਸ ਤੋਂ ਥੋੜ੍ਹਾ ਜਿਹਾ ਪਰ੍ਹੇ ਇਕ ਸੁੱਕਾ ਜਿਹਾ ਆਰਟਿਸਟ ਆਪਣੇ ਬੁਰਸ਼ ਦੀਆਂ ਤੇਜ਼ ਤੇਜ਼ ਛੋਹਾਂ ਨਾਲ ਡੀਜ਼ਾਈਨ ਬਣਾ ਕੇ ਗਲੋਂ ਫਾਹ ਲਾਹੁਣ ਵਿਚ ਮਸਤ ਸੀ।

ਪਾਲ ਨੇ ਕਮਰੇ ਵਿਚ ਪਹੁੰਚ ਕੇ ਸਤਿ ਸ੍ਰੀ ਅਕਾਲ ਆਖੀ। ਇਸ ਤੋਂ ਪਹਿਲਾਂ ਕਿ ਪਾਲ ਸਰਦਾਰ ਦੀ ਸ਼ਕਲ ਵਲ ਨਜ਼ਰ ਮਾਰ ਕੇ ਵੇਖਦਾ, ਸਰਦਾਰ ਨੇ ਉਸ ਦੇ ਹਥ ਵਿਚ ਫ਼ਾਈਲ ਵੇਖ ਕੇ ਹੀ ਆਖ ਦਿੱਤਾ- 'ਦੋ ਘੰਟੇ ਬਾਅਦ ਆਉਣਾ। ਮੈਂ ਹਾਲੇ ਕੰਮ ਵਿਚ ਰੁੱਝਾ ਹੋਇਆ ਹਾਂ।'

ਪਾਲ ਉਨ੍ਹਾਂ ਪੈਰਾਂ ਤੇ ਹੀ ਵਾਪਸ ਪਰਤ ਗਿਆ। ਦੁਕਾਨ ਤੋਂ

ਦੀਵਾ ਬਲਦਾ ਰਿਹਾ
੧੫