ਪੰਨਾ:ਦੀਵਾ ਬਲਦਾ ਰਿਹਾ.pdf/16

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬਾਹਰ ਵੱਡੀ ਸਾਰੀ ਡਿਓਢੀ ਵਿਚ ਇਕ ਬੈਂਚ ਪਿਆ ਹੋਇਆ ਸੀ। ਪਾਲ ਉਥੇ ਜਾ ਕੇ ਬੈਠ ਗਿਆ। ਉਸ ਨੇ ਫਿਰ ਫ਼ਾਈਲ ਖੋਲ੍ਹ ਕੇ ਖਰੜੇ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ। ਉਸ ਦੀਆਂ ਅੱਖਾਂ ਸਾਹਮਣੇ ਕਹਾਣੀਆਂ ਦੇ ਲਫ਼ਜ਼ ਨਹੀਂ ਸਨ। ਉਹ ਕਿਧਰੇ ਦੂਰ ਪਹੁੰਚਿਆ ਹੋਇਆ ਸੀ।

'ਟਾਈਟਲ ਮੈਂ ਕਿਸੇ ਚੰਗੇ ਆਰਟਿਸਟ ਕੋਲੋਂ ਬਣਵਾਵਾਂਗਾ। ਕਿਤਾਬ ਦੀ ਅਧੀ ਸ਼ਾਨ ਤਾਂ ਟਾਈਟਲ ਨਾਲ ਹੁੰਦੀ ਹੈ। ਆਰਟ ਪੇਪਰ ਤੇ ਛਪਿਆ ਹੋਇਆ ਤਿੰਨ-ਰੰਗਾ ਟਾਈਟਲ ਕਿਤਾਬ ਦਾ ਦੂਣਾ ਰੁਅਬ ਬਣਾ ਦੇਵੇਗਾ ਤੇ ਜਦੋਂ ਮੇਰੀ ਕਮਲਾ ਮੇਰੀ ਕਿਤਾਬ ਵੇਖੇਗੀ, ਉਹ ਕਿਤਨੀ ਖ਼ੁਸ਼ ਹੋਵੇਗੀ! ਜਿਸ ਵੇਲੇ ਉਹ ਆਪਣਾ ਨਾਂ ਮੇਰੀਆਂ ਕਹਾਣੀਆਂ ਵਿਚ ਪੜ੍ਹੇਗੀ, ਸਾਡੀਆਂ ਪਿਆਰ-ਮਿਲਣੀਆਂ ਦੀਆਂ ਝਾਕੀਆਂ ਇਨ੍ਹਾਂ ਕਹਾਣੀਆਂ ਵਿਚ ਵੇਖੇਗੀ, ਤਾਂ ਸਚ ਮੁਚ ਉਹ ਖ਼ੁਸ਼ੀ ਨਾਲ ਫੁੱਲੀ ਨਹੀਂ ਸਮਾਏਗੀ। ਕਮਲਾ ਦੇ ਮਾਪੇ ਜਦੋਂ ਇਕ ਕਹਾਣੀਕਾਰ ਦੇ ਤੌਰ ਤੇ ਮੇਰਾ ਸਤਿਕਾਰ ਹੁੰਦਾ ਵੇਖਣਗੇ, ਮੇਰੀ ਕਿਤਾਬ ਦੀ ਮਸ਼ਹੂਰੀ ਸੁਣਨਗੇ, ਤਾਂ ਉਹ ਆਪਣੀਆਂ ਅੜੀਆਂ ਛੱਡ ਦੇਣਗੇ ਅਤੇ ਕਮਲਾ ਨੂੰ ਮੇਰੇ ਨਾਲ ਵਿਆਹ ਦੇਣ ਤੇ ਰਾਜ਼ੀ ਹੋ ਜਾਣਗੇ।..............

ਸਰਦਾਰ ਦਾ ਏਜੰਟ ਬਾਬੂ ਸਿੰਘ ਮੇਰੀਆਂ ਕਿਸ ਤਰਾਂ ਮਿੰਨਤਾਂ ਕਰਦਾ ਸੀ, ਜਦੋਂ ਮੈਂ ਉਸ ਨੂੰ ਦੋ ਸੌ ਰੁਪਏ ਦਾ ਆਰਡਰ ਦਿਵਾਇਆ ਸੀ। ਆਖਦਾ ਸੀ-'ਸਾਨੂੰ ਆਪਣੀਆਂ ਕਹਾਣੀਆਂ ਦੀ ਕਿਤਾਬ ਦਿਓ। ਅਸੀਂ ਉਸ ਨੂੰ ਪਰਕਾਸ਼ਤ ਕਰਾਂਗੇ। ਸਾਡੀ ਫ਼ਰਮ ਦੀ ਮਸ਼ਹੂਰੀ ਤਾਂ ਤੁਹਾਥੋਂ ਗੁਝੀ ਨਹੀਂ। ਸਕੂਲ ਬੋਰਡ ਅਤੇ ਯੂਨੀਵਰਸਟੀ ਬੋਰਡ ਦੇ ਬਹੁਤ ਸਾਰੇ ਮੈਂਬਰਾਂ ਦੀ ਸਾਡੇ ਸਰਦਾਰ ਹੋਰਾਂ ਨਾਲ ਬੜੀ ਗੂਹੜੀ

੧੬

ਇਹ ਕਬਰਸਤਾਨ ਹੈ