ਪੰਨਾ:ਦੀਵਾ ਬਲਦਾ ਰਿਹਾ.pdf/21

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪੜ੍ਹਨੀ ਏ ? ਅਸੀਂ ਤਾਂ ਪੰਜਾਬੀ ਸਾਹਿਤ ਦੇ ਸੇਵਾਦਾਰ ਹਾਂ, ਸੇਵਾਦਾਰ। ਸਾਡੇ ਬਜ਼ੁਰਗ ਕਿਤਾਬਾਂ ਛਾਪ ਛਾਪ ਕੇ ਪੰਜਾਬੀ ਦੀ ਉੱਨਤੀ ਕਰਦੇ ਰਹੇ ਅਤੇ ਅਸੀਂ ਵੀ ਉਹੋ ਸੇਵਾ ਕਰ ਕੇ ਪਿਤਰੀ ਫ਼ਰਜ਼ ਨਿਭਾ ਰਹੇ ਹਾਂ। ਇਸ ਕੰਮ ਵਿਚ ਕੁਝ ਨਹੀਂ ਰਖਿਆ, ਸਰਦਾਰ ਸਾਹਿਬ ! ਇਥੇ ਤਾਂ ਸੋਨੇ ਤੋਂ ਮਿੱਟੀ ਬਣਦੀ ਹੈ। ਹਰ ਮਹੀਨੇ ਪੰਜ ਸਤ ਸੌ ਪਲਿਓਂ ਪਾਈਦਾ ਹੈ, ਜਨਾਬ ਆਲੀ ! ਇਤਨੀ ਮਿਹਰਬਾਨੀ ਥੋੜ੍ਹੀ ਹੈ ਕਿ ਅਸਾਂ ਤੁਹਾਡੀ ਕਿਤਾਬ ਛਾਪਣੀ ਮੰਨ ਲਈ ਹੈ।'

'ਪਰ, ਮੈਨੂੰ ਤਾਂ ਪੈਸਿਆਂ ਦੀ ਬਹੁਤ ਲੋੜ ਹੈ। ਪੰਜਾਹ ਕੁ ਦਾ ਹੀ ਪਰਬੰਧ ਕਰ ਦਿਓ।'

'ਐਹ ਲਓ ਜੀ ਅਪਣਾ ਖਰੜਾ ਤੇ ਤੁਰਦੇ ਬਣੋ। ਪੰਜਾਹ ਰੁਪਏ ਕਿਥੋਂ ਦੇ ਦਈਏ ? ਕਿਸ ਆਸ ਤੇ ? ਅਸੀਂ ਤਾਂ ਪੈਸੇ ਪੈਸੇ ਨੂੰ ਤਰਸ ਰਹੇ ਹਾਂ। ਸਾਡੇ ਕੋਲ ਤਾਂ ਜ਼ਹਿਰ ਖਾਣ ਨੂੰ ਪੈਸਾ ਨਹੀਂ। ਸਵੇਰ ਦਾ ਨਾ ਮਨੀਆਰਡਰ ਅਤੇ ਨਾ ਹੀ ਵੀ. ਪੀ. ਪੀ. ਦਾ ਮੂੰਹ ਵੇਖਣਾ ਨਸੀਬ ਹੋਇਆ ਹੈ ਤੇ ਸਰਦਾਰ ਹੋਰੀਂ ਮੰਗਦੇ ਨੇ ਪੰਜਾਹ ਰੁਪਏ ਅਤੇ ਉਹ ਵੀ ਪੇਸ਼ਗੀ।'

ਪਾਲ ਨੇ ਖਰੜਾ ਨਾ ਫੜਿਆ। ਸਰਦਾਰ ਨੇ ਮੇਜ਼ ਤੇ ਪਏ ਖਰੜੇ ਵਲ ਕਣ-ਅਖੀਆਂ ਨਾਲ ਤਕਿਆ। ਉਸ ਨੇ ਕੁਝ ਸਫ਼ੇ ਉਲਟਾਏ। ਫਿਰ ਕਲਰਕ ਨੂੰ ਆਖਣ ਲਗਾ, 'ਧਰਮ ਪਾਲ ਜੀ ! ਦੇ ਦਿਓ ਵੀਹ ਰੁਪਏ।’ ਤੇ ਸਰਦਾਰ ਨੇ ਖਰੜੇ ਨੂੰ ਜ਼ੋਰ ਨਾਲ ਮੇਜ਼ ਤੇ ਸੁਟ ਕੇ ਫੇਰ ਬਿਲ-ਬੁਕ ਫੋਲਣੀ ਸ਼ੁਰੂ ਕਰ ਦਿੱਤੀ।

ਪਾਲ ਰੁਪਏ ਲੈ ਕੇ ਪਿੰਡ ਚਲਾ ਗਿਆ। ਉਥੋਂ ਉਸ ਨੇ ਸਰਦਾਰ ਨੂੰ ਕਈ ਚਿੱਠੀਆਂ ਲਿਖੀਆਂ ਕਿ ਕਿਤਾਬ ਕਦੋਂ ਛਾਪ

ਦੀਵਾ ਬਲਦਾ ਰਿਹਾ

੨੧