ਸਮੱਗਰੀ 'ਤੇ ਜਾਓ

ਪੰਨਾ:ਦੀਵਾ ਬਲਦਾ ਰਿਹਾ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਹੇ ਹੋ?

ਸਰਦਾਰ ਦੇ ਉੱਤਰ ਆਉਂਦੇ, 'ਚੰਗਾ ਕਾਗ਼ਜ਼ ਨਹੀਂ ਮਿਲ ਰਿਹਾ'- 'ਕਿਤਾਬ ਪਰੈੱਸ ਵਿਚ ਭੇਜ ਦਿੱਤੀ ਹੈ` - 'ਕਿਤਾਬ ਛਪਣੀ ਸ਼ੁਰੂ ਹੋ ਗਈ ਹੈ' - 'ਪਰੈੱਸ ਨੂੰ ਅੱਗ ਲਗ ਗਈ ਸੀ। ਤੁਸੀਂ ਅਖ਼ਬਾਰ ਵਿਚ ਪੜ੍ਹਿਆਂ ਈ ਹੋਣਾ ਏ। ਕੁਝ ਫ਼ਰਮੇ ਸੜ ਗਏ ਸਨ, ਫਿਰ ਛਪਵਾ ਕੇ ਜਲਦੀ ਹੀ ਆਊਟ ਕਰਾਂਗਾ’ ਤੇ ਇਸ ਤਰ੍ਹਾਂ ਦੇ ਲਾਰਿਆਂ ਵਿਚ ਉਹ ਟਾਲਦਾ ਰਿਹਾ ਪਾਲ ਨੂੰ।

ਡੇਢ ਕੁ ਸਾਲ ਪਿੱਛੋਂ ਪਾਲ ਇਕ ਦਿਨ ਨਕੋਦਰ ਦੇ ਬਜ਼ਾਰ ਵਿੱਚੋਂ ਦੀ ਲੰਘ ਰਿਹਾ ਸੀ ਕਿ ਆਦਤ ਅਨੁਸਾਰ ਆਪਣੇ ਇਕ ਕਿਤਾਬਾਂ ਵਾਲੇ ਦੋਸਤ ਦੀ ਦੁਕਾਨ ਤੇ ਖਲੋ ਗਿਆ। ਉਸ ਦੀ ਸ਼ੈੱਲਫ਼ ਵਿੱਚੋਂ ਕਿਤਾਬਾਂ ਚੁਕ ਚੁਕ ਕੇ ਵੇਖਣ ਲਗਾ।

'ਸਚ-ਮੁਚ ਕਮਾਲ ਕਰ ਦਿੱਤੀ ਹੈ ਆਰਟਿਸਟ ਨੇ। ਡੀਜ਼ਾਈਨ ਕੀ ਬਣਾਇਆ ਸੂ, ਜਿਵੇਂ ਜਾਨ ਪਾ ਦਿੱਤੀ ਸੂ ਤਸਵੀਰ ਵਿਚ! ਨਾਂ ਵੀ ਕਿਤਨਾ ਸੁਹਣਾ ਹੈ ਕਿਤਾਬ ਦਾ-

'ਹਨੇਰੇ ਦੀ ਕੁਖ ਵਿਚੋਂ'

ਪਾਲ ਨੇ ਇਕ ਦੋ ਵਰਕੇ ਪਰਤੇ ਅਤੇ ਸੂਚੀ ਕੱਢੀ।

'ਰਿਕਸ਼ੇ ਵਾਲਾ' -ਮੈਂ ਵੀ ਇਸੇ ਸਿਰਲੇਖ ਦੀ ਕਹਾਣੀ ਲਿਖੀ ਸੀ।

‘ਜੋਕਾਂ’; ‘ਕਲਮ ਦੇ ਮਜ਼ਦੂਰ’ —ਇਹ ਵੀ ਮੇਰੀਆਂ ਮਾਸਟਰ-ਪੀਸ ਕਹਾਣੀਆਂ ਦੇ ਨਾਂ ਹਨ। ਜਿਉਂ ਜਿਉਂ ਪਾਲ ਨੇ ਸੂਚੀ ਦੀਆਂ ਬਾਕੀ ਕਹਾਣੀਆਂ ਦੇ ਸਿਰਲੇਖ ਵੇਖੇ, ਉਸ ਦੇ ਦਿਲ ਦੀ ਧੜਕਣ ਤੇਜ਼ ਹੁੰਦੀ ਗਈ। ਉਸ ਦੀਆਂ ਨਾੜੀਆਂ ਵਿਚ ਖ਼ੂਨ ਦੀ ਚਾਲ ਅਗੇ ਨਾਲੋਂ

੨੨

ਇਹ ਕਬਰਸਤਾਨ ਹੈ