ਪੰਨਾ:ਦੀਵਾ ਬਲਦਾ ਰਿਹਾ.pdf/23

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਬਹੁਤ ਵਧ ਗਈ। ਉਸ ਦਾ ਚਿਹਰਾ ਲਾਲ ਹੋ ਗਿਆ। ਉਸ ਨੇ ਕੁਝ ਹੋਰ ਵਰਕੇ ਪਰਤੇ। ਉਸ ਦੀਆਂ ਅੱਖਾਂ ਲਾਲ ਹੋ ਗਈਆਂ। ਹੋਰ ਸਫ਼ੇ ਉਲਟਾਏ, ਉਸ ਦੇ ਡੌਲੇ ਫ਼ਰਕ ਉਠੇ। ਉਸ ਨੇ ਕਿਤਾਬ ਵਿਚਕਾਰੋਂ ਕਢ ਕੇ ਪੜ੍ਹਨੀ ਸ਼ੁਰੂ ਕੀਤੀ। ਉਸ ਦੀਆਂ ਅਖਾਂ ਵਿਚੋਂ ਜਿਵੇਂ ਅੰਗਾਰੇ ਨਿਕਲਣ ਲਗ ਪਏ।

ਉਸ ਨੇ ਕਾਹਲੀ ਕਾਹਲੀ ਦੁਕਾਨਦਾਰ ਕੋਲੋਂ ਪੁਛਿਆ, 'ਰਮੇਸ਼ ! ਇਹ ਕਿਤਾਬ ਕਦੋਂ ਦੀ ਮਾਰਕਿਟ ਵਿਚ ਆਈ ਹੈ ?'

'ਇਹ ਸਚ-ਮੁਚ ਬਹੁਤ ਹੀ ਚੰਗੀ ਕਿਤਾਬ ਹੈ। ਇਸ ਦਾ ਕਰਤਾ ਵੀ ਮੰਨਿਆਂ ਹੋਇਆ ਕਹਾਣੀ-ਕਾਰ ‘ਕੋਮਲ ਅੰਬਾਲਵੀ' ਹੈ। ਉਸ ਦੀਆਂ ਕਹਾਣੀਆਂ ਬਹੁਤ ਹੀ ਸਲਾਹੀਆਂ ਜਾਂਦੀਆਂ ਹਨ। ਮੈਨੂੰ ਪਹਿਲਾਂ ਹੀ ਪਤਾ ਸੀ, ਪਾਲ ! ਕਿ ਤੈਨੂੰ ਇਹ ਕਿਤਾਬ ਪਸੰਦ ਆਵੇਗੀ। ਕੋਈ ਕਹਾਣੀ ਪੜ੍ਹਨੀ ਸ਼ੁਰੂ ਕਰੋ, ਛਡਣ ਤੇ ਜੀ ਹੀ ਨਹੀਂ ਕਰਦਾ। ਐਹ ਵੇਖ .........' ਪਾਲ ਦੇ ਹਥੋਂ ਕਿਤਾਬ ਲੈ ਕੇ ਉਹ ਇਕ ਪੈਰਾ ਪੜ੍ਹ ਕੇ ਸੁਣਾਉਣ ਲਗਾ।

'ਮੈਂ ਇਹ ਨਹੀਂ ਪੁਛ ਰਿਹਾ, ਰਮੇਸ਼ ! ਤੂੰ ਮੈਨੂੰ ਕਨਵੈੱਸ ਨਾ ਕਰ। ਮੈਂ ਪੁਛਦਾ ਹਾਂ ਕਿ ਇਹ ਕਿਤਾਬ ਕਦੋਂ ਦੀ ਮਾਰਕਿਟ ਵਿਚ ਆਈ ਹੈ ?'

ਰਮੇਸ਼ ਨੇ ਪਾਲ ਦੇ ਮੂੰਹ ਵਲ ਵੇਖਿਆ ਤਾਂ ਉਸ ਦੀਆਂ ਲਾਲ ਅੱਖਾਂ ਵੇਖ ਕੇ ਉਸ ਨੇ ਉੱਤਰ ਦਿੱਤਾ, 'ਕੀ ਗੱਲ ਏ, ਪਾਲ ! ਕਿਤਾਬ ਵੇਖ ਕੇ ਘਬਰਾ ਗਿਆ ਏ ? ਤੂੰ ਵੀ ਤਾਂ ਕਹਾਣੀਆਂ ਲਿਖਦਾ ਹੁੰਦਾ ਏਂ ਪਰ ਤੈਨੂੰ ਇਸ ਮਸ਼ਹੂਰ ਕਿਤਾਬ ਦੇ ਛਪਣ ਦਾ ਵੀ ਪਤਾ ਨਹੀਂ ? ਇਹ ਕਿਤਾਬ ਤਾਂ ............ ਅਜ ਤੋਂ ਲਗ ਪਗ.....ਇਕ ਸਾਲ

ਦੀਵਾ ਬਲਦਾ ਰਿਹਾ
੨੩