ਪੰਨਾ:ਦੀਵਾ ਬਲਦਾ ਰਿਹਾ.pdf/26

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਲੜਕੀ ਨੂੰ ਕੋਈ ਬੀਮਾਰੀ ਨਹੀਂ, ਉਹ ਚਲਾ ਗਿਆ। ਸਾਰੇ ਕਹਿਣ ਲਗੇ, ਡਾਕਟਰ ਤਾਂ ਸਾਰੇ ਸ਼ਹਿਰ ਵਿੱਚੋਂ ਸਿਆਣਾ ਹੈ, ਪਰ ਕਹਿੰਦਾ ਹੈ ਕਿ ਕੋਈ ਬੀਮਾਰੀ ਨਹੀਂ। ਸ਼ਾਇਦ ਇਸ ਦੀ ਸਮਝ ਵਿਚ ਵੀ ਬੀਮਾਰੀ ਨਹੀਂ ਆਈ - ਤਾਹੀਏਂ ਤਾਂ ਆਖਿਆ ਸੁ ਕਿ ਇਸ ਨੂੰ ਕੋਈ ਬੀਮਾਰੀ ਨਹੀਂ । ਭਲਾ ਜੇ ਬੀਮਾਰੀ ਕੋਈ ਨਹੀਂ, ਤਾਂ ਐਵੇਂ ਹੀ ਮਰਨ ਕੰਢੇ ਪਹੁੰਚੀ ਹੋਈ ਹੈ ? ਵੀਣਾ ਦੇ ਪਿਤਾ ਜੀ ਦੀ ਆਸ਼ਾ ਦਾ ਦੀਵਾ ਹੋਰ ਨਿਮਾ ਹੋ ਗਿਆ ।
ਉਸੇ ਰਾਤ ਦਸ ਕੁ ਵਜੇ ਡਾਕਟਰ ਸੇਠੀ ਸਾਈਕਾਲੋਜੀ ਦੀ ਇਕ ਕਿਤਾਬ ਪੜ੍ਹ ਰਿਹਾ ਸੀ । ਕਿਤਾਬ ਪੜ੍ਹਦਿਆਂ ਡਾਕਟਰ ਫ਼ਰਾਇਡ ਦੇ ਇਹ ਸ਼ਬਦ ਉਸ ਨੇ ਪੜੇ - ਕਲਮ ਤੇ ਜ਼ਬਾਨ ਦੀਆਂ ਭੁੱਲਾਂ, ਸੁਫ਼ਨੇ ਅਤੇ ਬੇਹੋਸ਼ੀ ਵਿਚ ਬੁੜਬੁੜਾਉਣ ਦੀ ਤਹਿ ਥੱਲੇ ਜ਼ਰੂਰ ਕੋਈ ਨਾ ਕੋਈ ਚੀਜ਼ ਹੁੰਦੀ ਹੈ । ?
ਉਸ ਦੇ ਦਿਮਾਗ ਦੀ ਤਾਰ ਟੁਣਕੀ, “ ਸਵੇਰੇ ਉਸ ਲੜਕੀ ਨੇ ਵੀ ਬੇਹੋਸ਼ੀ ਵਿਚ ਦੋ ਤਿੰਨ ਵਾਰੀ ‘ਦੀਪ’ ...ਦੀਪ’ ਸ਼ਬਦ ਬੋਲਿਆ ਸੀ। ਉਸ ਵੇਲੇ ਉਸ ਦੀਆਂ ਅੱਖਾਂ ਵਿਚ ਵੀ ਖੁਮਾਰੀ ਜਹੀ ਸੀ । ਉਸ ਦੇ ਮੂੰਹੋ ‘ਦੀਪ ਕਹਿੰਦਿਆਂ ਇਕ ਠੰਢਾ ਹਉਕਾ ਵੀ ਨਿਕਲਿਆ ਸੀ । ਹੋ ਸਕਦਾ ਹੈ ਕਿ ਇਸੇ ਗੱਲ ਦੀ ਖੋਜ ਕਰਨ ਤੇ ਉਸ ਦੀ ਬੀਮਾਰੀ ਦਾ ਪਤਾ ਚਲ ਜਾਵੇ 13)
ਕੁਝ ਚਿਰ ਸੋਚਣ ਬਾਅਦ ਉਸ ਨੇ ਇਰਾਦਾ ਬਣਾ ਲਿਆ ਕਿ ਉਹ ਮਨੋਵਿਗਿਆਨਕ ਢੰਗ ਨਾਲ ਉਸ ਲੜਕੀ ਦਾ ਇਲਾਜ ਕਰੇਗਾ । ਸਾਈਕਾਲੋਜੀ ਦਾ ਤਾਂ ਅਗੇ ਹੀ ਉਸ ਨੂੰ ਕਾਫ਼ੀ ਗਿਆਨ ਹੈ । ਅਗਲੇ

ਇਹ ਭੁੱਖੇ ਹੁੰਦੇ ਨੇ

੨੬