ਪੰਨਾ:ਦੀਵਾ ਬਲਦਾ ਰਿਹਾ.pdf/29

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

"ਕੀ ਵੀਣਾ ਵੀ ਕੁਲਦੀਪ ਨੂੰ ਚਾਹੁੰਦੀ ਸੀ ?"

"ਜੀ ਹਾਂ, ਇਹ ਵੀ........" ਸਰਦਾਰ ਫ਼ਰਸ਼ ਵਲ ਨਜ਼ਰਾਂ ਗੱਡੀ ਬੋਲਿਆ।

"ਕੁਲਦੀਪ ਨਾਲ ਸਾਂਝ ਪਾਣ ਤੋਂ ਪਹਿਲਾਂ ਵੀਣਾ ਦੀ ਤਬੀਅਤ ਕਿਸ ਤਰ੍ਹਾਂ ਦੀ ਹੁੰਦੀ ਸੀ?"

"ਬਹੁਤ ਉਦਾਸ ਅਤੇ ਗ਼ਮਗੀਨ ਰਹਿੰਦੀ ਹੁੰਦੀ ਸੀ। ਆਪਣੀਆਂ ਸਹੇਲੀਆਂ ਨਾਲ ਵੀ ਘਟ ਹੀ ਬੋਲਦੀ ਚਾਲਦੀ ਸੀ। ਬਹੁਤਾ ਚਿਰ ਇਕੱਲੀ ਹੀ ਬੈਠੀ ਰਹਿੰਦੀ ਸੀ ਜਾਂ ਫਿਰ ਕਿਤਾਬਾਂ, ਰਸਾਲੇ ਪੜ੍ਹਨ ਵਿਚ ਰੁੱਝੀ ਰਹਿੰਦੀ।"

“ਸਰਦਾਰ ਜੀ! ਵੀਣਾ ਤੋਂ ਵੱਡਾ ਵੀ ਕੋਈ ਤੁਹਾਡਾ ਬੱਚਾ ਹੈ?"

ਸਰਦਾਰ ਦੀ ਜ਼ਬਾਨ ਨੇ ਕੁਝ ਚਿਰ ਕੋਈ ਹਰਕਤ ਨਾ ਕੀਤੀ।

"ਤੁਸੀਂ ਵੀਣਾ ਨੂੰ ਹਸਦੇ ਖੇਡਦੇ ਵੇਖਣਾ ਚਾਹੁੰਦੇ ਹੋ ਨਾ?"

ਸਰਦਾਰ ਨੇ ‘ਹਾਂ’ ਵਿਚ ਸਿਰ ਹਿਲਾਇਆ।

"ਤਾਂ ਫਿਰ ਦੱਸੀ ਚਲੋ ਜੋ ਕੁਝ ਮੈਂ ਪੁਛਦਾ ਹਾਂ।"

"ਡਾਕਟਰ ਜੀ! ਵੀਣਾ ਮੇਰੀ ਸਭ ਤੋਂ ਵੱਡੀ ਲੜਕੀ ਹੈ। ਫਿਰ ਇਸ ਤੋਂ ਚਾਰ ਸਾਲ ਛੋਟਾ ਇਕ ਲੜਕਾ।"

"ਜਦੋਂ ਤੁਹਾਡੇ ਘਰ ਵੀਣਾ ਪੈਦਾ ਹੋਈ, ਤਾਂ ਕੀ ਤੁਸੀਂ ਅਤੇ ਤੁਹਾਡੀ ਵਾਈਫ਼ ਵੀਣਾ ਨੂੰ ਪਿਆਰ ਕਰਦੇ ਸਾਓ?"

"ਹਾਂ ਜੀ, ਅਸੀਂ ਵੀਣਾ ਨੂੰ ਬਹੁਤ ਪਿਆਰਦੇ ਸਾਂ। ਵਧੀਆ ਵਧੀਆ ਰੇਸ਼ਮੀ ਕਪੜੇ ਇਸ ਨੂੰ ਪੁਆਉਂਦੇ ਸਾਂ। ਚੰਗੇ ਚੰਗੇ ਫ਼ਰੂਟਾਂ ਦਾ ਜੂਸ ਪਿਆਇਆ ਕਰਦੇ ਸਾਂ। ਹਰ ਤਰ੍ਹਾਂ ਦੇ ਖਿਡੌਣੇ ਵੀ ਇਸ ਨੂੰ

ਦੀਵਾ ਬਲਦਾ ਰਿਹਾ

੨੯