ਅਪਣਾ ਧਿਆਨ ਸਾਹਮਣੇ ਕਿੱਲੀ ਤੇ ਟੰਗੀ ਪੈਂਟ ਵਲ ਜਮਾਈ ਬੈਠਾ ਸੀ।
" ਸਰਦਾਰ ਜੀ ! ਫਿਰ ਕੀ ਹੋਇਆ?"
"ਵੀਣਾ ਦੀ ਮਦਰ, ਜਦ ਕਾਕਾ ਸਾਲ ਕੁ ਦਾ ਸੀ, ਤਾਂ ਸਾਨੂੰ ਸਦੀਵੀ ਵਿਛੋੜਾ ਦੇ ਗਈ।"
“..........ਤੇ ਫਿਰ ਆਪ ਨੇ ਸੈਕਿੰਡ ਮੈਰਿਜ ਕਰਵਾ ਲਈ?”
"ਹਾਂ, ਉਸ ਦੀ ਡੈੱਥ ਤੋਂ ਡੇਢ ਕੁ ਸਾਲ ਬਾਅਦ ਮੈਨੂੰ ਸੈਕਿੰਡ ਮੈਰਿਜ ਲਈ ਮਜਬੂਰ ਕੀਤਾ ਗਿਆ।"
ਡਾਕਟਰ ਨੇ ਕੁਝ ਚਿਰ ਸੋਚਣ ਪਿਛੋਂ ਕਹਿਣਾ ਸ਼ੁਰੂ ਕੀਤਾ-
“ਸਰਦਾਰ ਸਾਹਿਬ ! ਮੈਂ ਬੀਮਾਰੀ ਲਭ ਲਈ ਹੈ। ਸੁਣੋ ! ਪਹਿਲਾਂ ਤੁਸੀਂ ਵੀਣਾ ਨੂੰ ਬਹੁਤ ਪਿਆਰ ਕਰਦੇ ਸਾਓ, ਪਰ ਲੜਕੇ ਦੇ ਜਨਮ ਤੋਂ ਬਾਅਦ ਤੁਸੀਂ ਇਸ ਦਾ ਖ਼ਿਆਲ ਛੱਡ ਦਿੱਤਾ। ਫਿਰ ਇਸ ਦੀ ਮਦਰ ਦੀ ਡੈੱਥ ਹੋ ਗਈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਕਿ ਇਹ ਬੱਚੇ ਭੁੱਖੇ ਹੁੰਦੇ ਨੇ......... ਪਿਆਰ ਦੇ ਭੁੱਖੇ। ਰੋਟੀ ਤੋਂ ਬਗ਼ੈਰ ਤਾਂ ਸ਼ਾਇਦ ਇਹ ਰਹਿ ਸਕਦੇ ਹੋਣ,...........ਪਰ ਪਿਆਰ ਦੀ ਘਾਟ ਨੂੰ ਇਹ ਬਹੁਤ ਬੁਰੀ ਤਰ੍ਹਾਂ ਫ਼ੀਲ ਕਰਦੇ ਹਨ। ਸਭ ਤੋਂ ਪਹਿਲਾਂ ਤੁਸਾਂ ਹੀ ਵੀਣਾ ਨੂੰ ਪਿਆਰ ਦਾ ਸਵਰਗ ਵਿਖਾਇਆ, ਫਿਰ ਲੜਕੇ ਦੇ ਜਨਮ ਤੇ ਇਕ ਦਮ ਇਸ ਕੋਲੋਂ ਪਿਆਰ ਖੋਹ ਕੇ ਲੜਕੇ ਦੀ ਝੋਲੀ ਵਿਚ ਪਾ ਦਿੱਤਾ। ਤੁਹਾਡੇ ਖੁੱਸੇ ਪਿਆਰ ਨੂੰ ਪੂਰਾ ਕਰਨ ਲਈ ਇਸ ਨੇ ਕਿਸੇ ਹੋਰ ਸੋਰਸ ਤੋਂ ਪਿਆਰ ਢੂੰਡ ਲਿਆ, ਜਦੋਂ ਇਸ ਦਾ ਦੀਪ ਨਾਲ ਪ੍ਰੇਮ ਹੋ ਗਿਆ। ਤੁਸੀਂ ਇਨ੍ਹਾਂ ਦਾ ਬੋਲਣਾ ਵੀ ਬੰਦ ਕਰ ਦਿੱਤਾ। ਇਕ ਭੁੱਖੇ ਨੂੰ, ਜੋ ਕਿ ਅੰਨ ਦੇ ਇਕ ਇਕ ਕਿਣਕੇ ਲਈ