ਸਮੱਗਰੀ 'ਤੇ ਜਾਓ

ਪੰਨਾ:ਦੀਵਾ ਬਲਦਾ ਰਿਹਾ.pdf/33

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਬਗ਼ਾਵਤ ਕਿਉਂ ?



ਬੀ. ਏ. ਪਾਸ ਕਰਨ ਉਪਰੰਤ ਚਾਰੇ ਪਾਸੇ ਨੌਕਰੀ ਲਈ ਨੱਠ ਭੱਜ ਕਰਨ ਤੇ ਵੀ ਜਦ ਰਮੇਸ਼ ਨੂੰ ਸਫ਼ਲਤਾ ਦਾ ਚਿਹਰਾ ਉੱਕਾ ਨਜ਼ਰ ਨਾ ਆਇਆ, ਤਾਂ ਉਸ ਨੂੰ ਸੇਠ ਰਲਾ ਰਾਮ ਦੀ ਸਿਲਕ-ਮਿਲ ਵਿਚ ਸੱਠ ਰੁਪਏ ਦੀ ਕਲਰਕੀ ਹੀ ਗ਼ਨੀਮਤ ਜਾਪਣ ਲਗ ਪਈ।

"ਸਵੇਰੇ ਅੱਠ ਵਜੇ ਤੋਂ ਸ਼ਾਮ ਦੇ ਛੇ ਵਜੇ ਤਕ ਕੰਮ ਕਰਨਾ ਪਵੇਗਾ। ਛੁੱਟੀ ਕੋਈ ਨਹੀਂ ਹੋਵੇਗੀ। ਹਾਂ, ਜੇ ਕੋਈ ਸਖ਼ਤ ਬੀਮਾਰੀ ਜਾਂ ਮੌਤ ਦਾ ਕੇਸ ਹੋ ਜਾਵੇ ਤਾਂ ਸੋਚ ਕੇ ਇਹ ਨਿਯਮ ਕੁਝ ਨਰਮ ਹੋ ਸਕਦਾ ਹੈ।" ਰਮੇਸ਼ ਨੇ ਸੇਠ ਦੀਆਂ ਸ਼ਰਤਾਂ ਮੰਨਜ਼ੂਰ ਕਰ ਲਈਆਂ।

ਸਵੇਰੇ ਪੌਣੇ ਅੱਠ ਵਜੇ ਹੀ ਰਮੇਸ਼ ਮਿਲ ਵਿਚ ਪਹੁੰਚ ਜਾਂਦਾ। ਕਾਰੀਗਰਾਂ ਦੀ ਹਾਜ਼ਰੀ ਲਗਾਉਣ ਤੋਂ ਬਾਅਦ ਉਸ ਦੀ ਮੇਜ਼ ਤੇ

ਦੀਵਾ ਬਲਦਾ ਰਿਹਾ

੩੩