ਸਮੱਗਰੀ 'ਤੇ ਜਾਓ

ਪੰਨਾ:ਦੀਵਾ ਬਲਦਾ ਰਿਹਾ.pdf/35

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਦੀ ਮਿਲ ਅਤੇ ਫਿਰ ਘਰ। ਉਸ ਦੇ ਕਪੜੇ ਵੇਖ ਕੇ ਕੋਈ ਵੀ ਉਸ ਨੂੰ ਕਿਸੇ ਰਈਸ ਦੇ ਪੁੱਤਰ ਤੋਂ ਘਟ ਨਹੀਂ ਸੀ ਸਮਝ ਸਕਦਾ, ਪਰ ਉਸ ਦੀ ਜੇਬ ਵਿਚ ਤਾਂ ਕੁਝ ਕਰਿਆਨਾ ਹੀ ਹੁੰਦਾ ਸੀ। ਉਹ ਵੀ ਮਹੀਨੇ ਦੀ ਪੰਦਰਾਂ ਤਰੀਕ ਤੋਂ ਬਾਅਦ ਘਟਦਾ ਜਾਂਦਾ ਤੇ ਮਹੀਨੇ ਦੇ ਖ਼ਤਮ ਹੋਣ ਤੋਂ ਕਾਫ਼ੀ ਪਹਿਲੇ ਮੁਕ ਜਾਂਦਾ।

ਸ਼ਾਮ ਨੂੰ ਘਰ ਆਉਂਦਿਆਂ ਸਬਜ਼ੀ ਵਾਲਿਆਂ ਦੀਆਂ ਅਵਾਜ਼ਾਂ ਉਸ ਦੇ ਕੰਨਾਂ ਤਕ ਅਪੜਦੀਆਂ। ਅਪਣੀ ਘਰ ਵਾਲੀ ਦੀ ਫ਼ਰਮਾਇਸ਼ ਯਾਦ ਆਉਣ ਤੇ ਜਦ ਉਹ ਵੀ ਸਬਜ਼ੀ ਵਾਲਿਆਂ ਕੋਲ ਜਾਣ ਲਗਦਾ ਤਾਂ ਪਹਿਲਾਂ ਆਪਣਾ ਖੀਸਾ ਟੋਹ ਲੈਂਦਾ। ਕਈ ਵਾਰੀ ਤਾਂ ਪੈਸੇ ਨਾ ਹੋਣ ਕਰਕੇ ਜਾਂ ਥੋੜ੍ਹੇ ਹੋਣ ਕਰਕੇ ਉਸ ਨੂੰ ਨਿਰਾਸਤਾ ਦਾ ਮੂੰਹ ਵੇਖਣਾ ਪੈਂਦਾ। ......... ਤੇ ਜੇ ਕਦੇ ਪੈਸੇ ਹੁੰਦੇ ਵੀ, ਤਾਂ ਉਹ ਆਸ ਪਾਸ ਨਜ਼ਰ ਮਾਰ ਕੇ ਸਭ ਤੋਂ ਸਸਤੀ ਸਬਜ਼ੀ ਥੈਲੇ ਵਿਚ ਪੁਆਇਆ ਕਰਦਾ ਸੀ। ਘਿਉ ਦੇਸੀ ਦੀ ਥਾਂ ਉਹ ਡਾਲਡਾ ਹੀ ਵਰਤਦੇ, ਕਿਉਂਕਿ ਮੁਸ਼ਕਲ ਨਾਲ ਉਨ੍ਹਾਂ ਦਾ ਬਜਟ ਇਹੋ ਆਗਿਆ ਦਿੰਦਾ ਸੀ।

.............ਤੇ ਇਕ ਦਿਨ ਜਦੋਂ ਉਹ ਆਪਣੀ ਕਲਮ ਚਲਾਉਣ ਵਿਚ ਮਸਤ ਸੀ, ਲਾਊਡ ਸਪੀਕਰ ਵਿਚ ਕਿਸੇ ਦੇ ਬੋਲ ਨੇ ਉਸ ਦਾ ਧਿਆਨ ਉਖੇੜ ਦਿੱਤਾ। ਬਾਹਰ ਟਾਂਗੇ ਵਿਚ ਕੋਈ ਬੋਲ ਰਿਹਾ ਸੀ, "ਅਮਨ ਦੇ ਦੇਵਤਾ, ਕਾਂਗਰਸ ਦੇ ਮਹਾਨ ਨੇਤਾ, ਸਾਡੇ ਭਾਰਤ ਦੇ ਪਰਧਾਨ-ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਅੱਜ ਸ਼ਾਮ ਨੂੰ ਚਾਰ ਵਜੇ ਕੰਪਨੀ ਬਾਗ਼ ਵਿਚ ਤਕਰੀਰ ਕਰਨ ਗੇ। ਸਭ ਸਜਣਾਂ ਨੂੰ ਚਾਹੀਦਾ ਹੈ ਕਿ ਉਥੇ ਵਕਤ ਸਿਰ ਪਹੁੰਚ ਕੇ ਪੰਡਤ ਜੀ ਨੂੰ 'ਜੀਉ ਆਇਆਂ' ਆਖਦੇ ਹੋਏ ਉਨ੍ਹਾਂ ਦਾ ਪਰਭਾਵ-ਸ਼ਾਲੀ ਲੈਕਚਰ ਸੁਣ ਕੇ ਲਾਭ

ਦੀਵਾ ਬਲਦਾ ਰਿਹਾ

੩੫