ਪੰਨਾ:ਦੀਵਾ ਬਲਦਾ ਰਿਹਾ.pdf/37

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਰੀਕਾਰਡ ਮੁਕਦਿਆਂ ਹੀ ਇਕ ਆਦਮੀ ਲਾਊਡ ਸਪੀਕਰ ਤੇ ਬੋਲਣ ਲਗ ਪਿਆ-
"ਸਾਡੀ ਪੰਜਾਂ ਪਾਣੀਆਂ ਦੀ ਧਰਤੀ, ਪੰਜਾਬ ਤੇ ਵਾਪਰੀ ਰੁਮਾਂਸ ਦੀ ਸੱਚੀ ਦਾਸਤਾਨ: ਜਿਸ ਵਿਚ ਪਿਆਰ ਸਿਖ਼ਰ ਨੂੰ ਛੂੰਹਦਾ ਹੈ; ਜਿਸ ' ਦੇ ਗੀਤਾਂ ਦੀ ਗੁਨਗੁਨਾਹਟ ਬੱਚੇ ਬੱਚੇ ਦੀ ਜ਼ਬਾਨ ਤੋਂ ਸੁਣਾਈ ਦੇਂਦੀ ਹੈ, ਜਿਸ ਵਿਚਲਾ ਹਾਸ਼ਾ ਤੁਹਾਡੇ ਢਿੱਡੀ ਪੀੜਾਂ ਪਾ ਦੇਵੇਗਾ; ਜਿਸ ਦੇ ਨਾਚ ਤੁਹਾਡੇ ਮਨ ਨੂੰ ਨੱਚਣ ਤੇ ਮਜਬੂਰ ਕਰ ਦੇਣਗੇ; ਸਬੀਹਾ ਅਤੇ ਸੁਧੀਰ ਨੂੰ ਆਪਣੀ ਅਦਾਕਾਰੀ ਦੇ ਨਿਰਾਲੇ ਅੰਦਾਜ਼ ਵਿਚ ਵੇਖਣ ਲਈ ਅਜ ਹੀ ਅਪਣੇ ਸ਼ਹਿਰ ਦੇ ਨਿਊ-ਲਾਈਟ ਸਿਨਮਾ ਦੇ ਪਰਦੇ ਤੇ ਦੁੱਲਾ-ਭੱਟੀ ਮੁਲਾਹਜ਼ਾ ਫੁਰਮਾਈਏ-ਦੁੱਲਾ-ਭੱਟੀ ।”
ਰਮੇਸ਼ ਦਾ ਦਿਲ ਕੀਤਾ ਕਿ ਹੁਣੇ ਚਪੜਾਸੀ ਦੇ ਹੱਥ ਆਪਣੀ ਘਰ ਵਾਲੀ ਨੂੰ ਸੁਨੇਹਾ ਘਲ ਦੇਵੇ ਕਿ ਤਿੰਨ ਵਜੇ ਤਿਆਰ ਰਵੇ, ਦੁੱਲਾ-ਭੱਟੀ ਵੇਖਣ ਚਲਾਂਗੇ । ਉੱਸ ਨੇ ਚਪੜਾਸੀ ਨੂੰ ਅਵਾਜ਼ ਮਾਰੀ । ਉਹ ਆ ਗਿਆ । ਪਰ ਜਦੋਂ ਉਸ ਨੂੰ ਸੇਠ ਕੋਲੋਂ ਛੁੱਟੀ ਮੰਗਣ ਦਾ ਖ਼ਿਆਲ ਆਇਆ ਤਾਂ ਕੁਝ ਸੋਚ ਕੇ ਉਹ ਚਪੜਾਸ਼ੀ ਨੂੰ ਘਰ ਨਾ ਘਲ ਸਕਿਆ । ਉਸ ਨੂੰ ਪਾਣੀ ਦਾ ਗਲਾਸ ਲੈਣ ਭੇਜ ਦਿੱਤਾ। ਚਪੜਾਸੀ ਵੀ ਦਿਲ ਵਿਚ ਸੋਚਣ ਲਗਾ, ਅੱਜ ਕਿੰਨੀ ਸਰਦੀ ਹੈ ਪਰ ਬਾਉ ਨੇ ਪਾਣੀ ਮੰਗਿਆ ਏ-ਅਗੇ ਤੇ ਐਸ ਵੇਲੇ ਕਦੇ ਪਾਣੀ ਨਹੀਂ ਸੂ ਪੀਤਾ ।
.....ਤੇ ਫੇਰ ਦਸੰਬਰ ਦੇ ਇਕ ਦਿਨ ਸਰਦੀ ਬਹੁਤ ਜ਼ੋਰਾਂ ਤੇ ਸੀ । ਮੀਂਹ ਨੇ ਵੀ ਸ਼ਾਇਦ ਉਸੇ ਦਿਨ ਖ਼ਤਮ ਹੋ ਜਾਣ ਦਾ ਠੇਕਾ ਲੈ ਲਿਆ ਸੀ । ਅਠਾਈ ਕੁ ਘੰਟੇ ਹੋ ਗਏ ਸਨ ਮੀਂਹ ਸ਼ੁਰੂ ਹੋਏ ਨੂੰ, ਪਰ

 
ਦੀਵਾ ਬਲਦਾ ਰਿਹਾ
੩੭