ਪੰਨਾ:ਦੀਵਾ ਬਲਦਾ ਰਿਹਾ.pdf/41

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਵਿਚ ਹੀ ਖ਼ਤਮ ਕਰ ਦਿੱਤਾ ਜਾਏ ?
'ਹਰਗਿਜ਼ ਨਹੀਂ' ਉਸ ਦਾ ਦਿਲ ਬੋਲ ਉਠਿਆ। ਮੇਰੇ ਨਾਲੋਂ ਇਕ ਕੁਲੀ ਦਾ ਜੀਵਨ ਚੰਗਾ ਹੈ । ਇਸ ਨੌਕਰੀ ਨਾਲੋਂ ਤਾਂ ਗਲੀ ਗਲੀ ਫਿਰ ਕੇ ਛਾਬੜੀ ਵੇਚਣਾ ਬਿਹਤਰ ਹੈ ।'
ਉਸ ਦੇ ਦਿਲ ਵਿਚ ਜਿਥੇ ਕਿ ਇਕ ਘੰਟਾ ਪਹਿਲਾਂ ਬਸੰਤਪੰਚਮੀ ਵੇਖਣ ਦੀਆਂ ਰੀਝਾਂ ਤੇ ਸੁਫ਼ਨੇ ਸਨ, ਹੁਣ ਬਗਾਵਤ ਦੀ ਬਿਜਲੀ ਕੜਕਣ ਲਗ ਪਈ । ਉਸ ਦੇ ਡੌਲਿਆਂ ਅਤੇ ਬਾਹਵਾਂ ਵਿਚ ਜੋਸ਼ ਭਰ ਆਇਆ। ਉਸ ਦੀਆਂ ਉਂਗਲੀਆਂ ਵਿਚ ਦੁਣੀ ਤਾਕਤ ਆ ਗਈ । ਉਸ ਦਾ ਮੱਥਾ ਗਰਮ ਹੋ ਗਿਆ। ਉਸ ਦੀਆਂ ਅੱਖਾਂ ਚੰਗਿਆੜੀਆਂ ਛਡਣ ਲਗ ਪਈਆਂ । ਉਸ ਦੇ ਡੌਲੇ ਫ਼ਰਕ ਰਹੇ ਸਨ। ਉਸ ਦਾ ਸਿਰ ਤੌਂ ਰਿਹਾ ਸੀ । ਉਸ ਦੇ ਅੰਦਰ ਦਾ ਧੂੰਆਂ
ਬੜ ਦੀ ਸ਼ਕਲ ਧਾਰਨ ਕਰ ਗਿਆ। ਉਸ ਦਾ ਦਿਲ ਦੁਣੀ ਚਾਲ ਨਾਲ ਧੜਕ ਰਿਹਾ ਸੀ । ਰਗਾਂ ਵਿਚ ਖੂਨ ਦੇ ਦੌੜਨ ਦੀ ਰਫ਼ਤਾਰ ਕਈ ਗੁਣਾਂ ਤੇਜ਼ ਹੋ ਗਈ ਸੀ ।........ਤੇ 'ਤੜੱਕ' ਉਸ ਦੇ ਹੱਥ ਵਿਚਲਾ ਕਲਮ ਟੁੱਟ ਚੁਕਾ ਸੀ ।

 
ਦੀਵਾ ਬਲਦਾਂ ਰਿਹਾ
੪੧