ਪੰਨਾ:ਦੀਵਾ ਬਲਦਾ ਰਿਹਾ.pdf/43

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਰਿਕਸ਼ੇ ਵਾਲਾਅੱਗੇ ਹੀ ਵਿਚਾਰਾ ਹੱਡੀਆਂ ਦੀ ਮੁੱਠ ਸੀ। ਸ਼ਾਇਦ ਉਸ ਦੀਆਂ ਖਾਧੀਆਂ ਰੋਟੀਆਂ ਮਾਸ ਵਧਾਣ ਦੇ ਥਾਂ ਹੱਡੀਆਂ ਦਾ ਪਿੰਜਰ ਹੀ ਵਧਾ ਫੁਲਾ ਰਹੀਆਂ ਸਨ। ਪਰ ਇਨ੍ਹਾਂ ਤਿੰਨਾਂ ਦਿਨਾਂ ਦੇ ਬੁਖ਼ਾਰ ਨੇ ਤਾਂ ਰਤਨੇ ਦਾ ਹੁਲੀਆ ਹੀ ਵਿਗਾੜ ਦਿੱਤਾ ਸੀ। ਪੀਲਾ ਭੂਕ ਜਿਹਾ ਮੂੰਹ ਨਿਕਲ ਆਇਆ........ ਅੱਖਾਂ ਅੰਦਰ ਵੜ ਗਈਆਂ .........ਗਲ੍ਹਾਂ ਦੀਆਂ ਹੱਡੀਆਂ ਸਾਫ਼ ਨਜ਼ਰ ਆਉਣ ਲਗ ਪਈਆਂ..........।

ਹਾਂ, ਤੇ ਉਹ ਅੱਜ ਕੰਮ ਤੇ ਜਾਣ ਲਈ ਆਪਣੀ ਕਈ ਥਾਵਾਂ ਤੋਂ ਪਾਟੀ ਹੋਈ ਡਬ ਖੜੱਬੀ ਸਲੇਟੀ ਰੰਗੀ ਪੱਗ ਬੰਨ੍ਹ ਰਿਹਾ ਸੀ, ਤਾਂ ਹੀ ਜੋ ਉਸ ਦੀ ਨਿੱਕੀ ਧੀ ਆਈ, “ਭਾਪਾ ਜੀ ! ਅੱਜ ਮੈਨੂੰ ਖਿਡਾਉਣੇ ਲਿਆ ਦਿਓਗੇ ਨਾ ?"

ਦੀਵਾ ਬਲਦਾ ਰਿਹਾ

੪੩