ਪੰਨਾ:ਦੀਵਾ ਬਲਦਾ ਰਿਹਾ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਈ ਸੀ। ਠੰਢੀ ਕਰਕੇ ਉਸ ਵਿਚ ਲੱਸੀ ਪਾਈ ਤੇ ਰਤਨੇ ਦੇ ਅਗੇ ਲਿਆ ਰਖੀ। ਰਤਨਾ ਇਕ ਪਾਟੀ ਜਹੀ ਬੋਰੀ ਨੂੰ ਵਿਛਾ ਕੇ ਬਹਿ ਗਿਆ ਤੇ ਲਗ ਪਿਆ ਉੱਗਲਾਂ ਨਾਲ ਖਿਚੜੀ ਦੇ ਮੋਟੇ ਮੋਟੇ ਗਿਰਾਹ ਢਿੱਡ ਵਿਚ ਸੁਟਣ। ਖਾ ਚੁਕਿਆ ਤਾਂ ਉਸ ਦੀ ਘਰ ਵਾਲੀ ਉਸ ਨੂੰ ਅਗੋਂ ਦੀ ਗੜਵੀ ਵਿਚ ਪਾਣੀ ਲੈ ਕੇ ਮਿਲੀ........ ਪਰ ਅਜੇ ਰਤਨਾ ਮਾਯੂਸ ਤੇ ਉਦਾਸ ਜਹੇ ਦਿਲ ਵਿਚ ਸਾਰਿਆਂ ਦੀਆਂ ਫੁਰਮਾਇਸ਼ਾਂ ਬੰਨ੍ਹੀਂ ਪੌੜੀਆਂ ਹੀ ਉਤਰ ਰਿਹਾ ਸੀ ਕਿ ਉਸ ਦੀ ਨਿੱਕੀ ਕੁੜੀ ਨੇ ਛਿੱਕ ਕੱਢ ਮਾਰੀ। ਰਤਨਾ ਤਾਂ ਚਲਾ ਗਿਆ, ਪਰ ਉਸ ਦੀ ਘਰਵਾਲੀ ਕੁੜੀ ਉੱਤੇ ਵਰ੍ਹਨੀ ਸ਼ੁਰੂ ਹੋ ਗਈ,"ਮਰ ਜਾਣੀਓਂ ! ਕਿਸੇ ਵੇਲੇ ਤੇ ਸਾਹ ਲਿਆ ਕਰੋ। ਕੋਈ ਕੰਮ ਤੇ ਜਾਣ ਲਗੇ, ਤੁਸੀਂ ਸਿਰ ਤੇ ਆਣ ਕੇ ਛਿੱਕਾਂ ਮਾਰਨੀਆਂ ਸ਼ੁਰੂ ਕਰ ਦੇਂਦੀਆਂ ਹੋ। ਅਗੇ ਘਟ ਦੁੱਖ ਭੋਗਦੇ ਪਏ ਹਾਂ ? ਕੋਈ ਮਰੇ ਕੋਈ ਜੀਵੇ, ਤੁਹਾਨੂੰ ਕੋਈ ਖ਼ਬਰ ਹੀ ਨਹੀਂ। ਦੋਵੇਂ ਵੇਲੇ ਚੌਕੜੀ ਮਾਰ ਕੇ ਢਿੱਡ ਤੂੜ ਲੈਣਾ ਤੇ ਬਸ ...... ਕਲ ਕਲ ਪਾਈ ਹੋਈ ਨੇ; ਅਖੇ-ਕਲਾ ਕਲੰਦਰ ਵੱਸੇ ਤੇ ਘੜਿਓਂ ਪਾਣੀ ਨੱਸੇ |" ..... ਤੇ ਅੱਜ ਸਾਰਾ ਦਿਨ ਉਸ ਦੇ ਦਿਲ ਵਿਚ ਖੁਤਖੁਤੀ ਜਹੀ ਲੱਗੀ ਰਹੀ- 'ਪਰਮਾਤਮਾ ਸੁਖ ਰਖੇ....ਪਿਛੋਂ ਛਿੱਕ ਪਈ ਨੇ....'

ਉਸ ਦੀ ਜਾਨ ਵਿਚ ਜਾਨ ਓਦੋਂ ਆਈ, ਜਦ ਰਤਨਾ ਦੁਪਹਿਰਾਂ ਵੇਲੇ ਰੋਟੀ ਖਾਣ ਆਇਆ। ਉਸ ਨੇ ਦੋ ਰੁਪਏ ਕਮਾ ਲਏ ਸਨ। ਘਰ-ਵਾਲੀ ਨੂੰ ਕਹਿਣ ਲਗਾ, "ਮਾਲਕ ਦੇ ਪੈਸੇ ਤੇ ਪੂਰੇ ਹੋ ਗਏ ਹਨ । ਹਾਲੇ ਸਾਰੀ ਦਿਹਾੜੀ ਪਈ ਏ, ਰਬ ਨੇ ਚਾਹਿਆ ਤਾਂ ਪੰਜ ਰੁਪਏ ਤਾਂ ਕਿਧਰੇ ਨਹੀਂ ਗਏ......" ਗੱਲਾਂ ਕਰਦਿਆਂ ਕਰਦਿਆਂ ਉਸ ਨੇ ਰੋਟੀ ਖਾ ਲਈ, ਨਲਕੇ ਚੋਂ ਡੇਢ ਦੋ ਗਲਾਸ ਪਾਣੀ ਦੇ ਪੀਤੇ ਤੇ ਫਿਰ ਰਿਕਸ਼ਾ

ਦੀਵਾ ਬਲਦਾ ਰਿਹਾ

੪੫