ਪੰਨਾ:ਦੀਵਾ ਬਲਦਾ ਰਿਹਾ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਰੰਭਕ ਸ਼ਬਦ



ਪੰਜਾਬੀ ਕਹਾਣੀ ਦਿਨੋ ਦਿਨ ਉਨਤੀ ਕਰ ਰਹੀ ਹੈ। ਇਹ ਕਿਵੇਂ ਵਾਪਰੀ? ਤੇ ਕਿੱਥੇ ਵਾਪਰੀ? ਦਾ ਉਤਰ ਦਿੰਦੇ ਹੋਏ ਹੁਣ ਕਿਉਂ ਵਾਪਰੀ? ਦੇ ਕਈ ਭਾਂਤ ਦੇ ਉਤਰ ਦੇ ਰਹੀ ਹੈ। ਇਹ ਹੁਣ ਨਿਰੀਆਂ ਘਟਨਾਵਾਂ ਦੇ ਅੰਤਰਾਤਮਕ ਜਾਲ 'ਚੋਂ ਨਿਕਲ ਕੇ, ਕਿਸੇ ਪਾਤਰ ਨੂੰ ਕਿਸੇ ਖ਼ਾਸ ਸਥਿਤੀ ਵਿਚ ਪਰਵੇਸ਼ ਕਰਾ ਕੇ ਉਸ ਦੀ ਖ਼ਾਸ ਸਮੇਂ ਦੀ ਖ਼ਾਸ ਲਟਕ ਦਾ ਵਿਸ਼ਲੇਸ਼ਨ ਕਰ ਰਹੀ ਹੈ। ਅਜ ਪੰਜਾਬੀ ਕਹਾਣੀ ਸੂਖਮ ਹੋ ਰਹੀ ਹੈ। ਭਾਵਾਂ ਦੇ ਨਿਖਾਰ ਨਾਲ ਨਿਖਰ ਰਹੀ ਹੈ। ਨਵੀਆਂ ਨਵੀਆਂ ਮਾਨਸਿਕ ਰੁਚੀਆਂ ਦੇ ਪਰਸਪਰ ਪ੍ਰਤੀਕਰਮਾਂ ਤੋਂ ਅਨੋਖੇ ਰੰਗ ਤੇ ਸੁਝਾਓ ਉਸਾਰ ਰਹੀ ਹੈ। ਅੰਦਰਲੇ ਭਾਵਾਂ ਦਾ ਕਈ ਭਾਂਤ ਵਿਸ਼ਲੇਸ਼ਨ ਕਰਨ ਦਾ ਸਾਧਨ ਲਭ ਰਹੀ ਹੈ। ਜਾਂ ਇਉਂ ਕਹਿ