ਆਉਣ ਗੇ। ਉਸ ਦੇ ਹੱਥ ਪੈਰ ਫੁਲ ਜਾਂਦੇ। ਉਹ ਦੋਹਾਂ ਹੱਥਾਂ ਨਾਲ ਆਪਣਾ ਕਲੇਜਾ ਘੁਟਦੀ ਜਿਵੇਂ ਕਿਤੇ ਉਹ ਬਾਹਰ ਹੀ ਨਾ ਆ ਜਾਵੇ।
ਉਹ ਆਪ ਵੀ ਹਰਾਨ ਹੁੰਦੀ ਕਿ ਉਸ ਨੂੰ ਹੋ ਕੀ ਗਿਆ ਹੈ ? ਉਸ ਦਾ ਜੀਅ ਕਿਉਂ ਹੁੱਸੜ ਹੁੱਸੜ ਪੈਂਦਾ ਹੈ ? ਅੱਜ ਇਹ ਹਵੇਲੀ, ਜਿੱਥੇ ਉਸ ਨੇ ਆਪਣੇ ਜੀਵਨ ਦੇ ਪੰਜਾਹ ਸਾਲ ਲੰਘਾਏ ਸਨ, ਖ਼ਬਰੇ ਕਿਉਂ ਉਸ ਨੂੰ ਖਾਣ ਨੂੰ ਪੈਂਦੀ ? ਕਿੰਨਾ ਪਿਆਰ ਸੀ, ਓਦੋਂ ਉਸ ਦਾ ਆਪਣੇ ਘਰ ਨਾਲ। ਦੋ ਦਿਨ ਕਿਧਰੇ ਬਾਹਰ ਜਾਂਦੀ, ਉਸ ਦਾ ਧਿਆਨ ਪਲ ਪਲ ਮਗਰੋਂ ਆਪਣੇ ਘਰ ਵਲ ਜਾਂਦਾ। ਕੋਈ ਕਿਸੇ ਤਰ੍ਹਾਂ ਦੀ ਗੱਲ ਕਰਦਾ, ਕੋਈ ਕਿਸੇ ਤਰ੍ਹਾਂ ਦੀ, ਪਰ ਉਸ ਦੀਆਂ ਗੱਲਾਂ ਦਾ ਵਿਸ਼ਾ ਹਮੇਸ਼ਾਂ ਉਸ ਦਾ ਆਪਣਾ ਘਰ ਹੀ ਹੁੰਦਾ।
ਪਿਛਲੇਰੇ ਸਾਲ ਜਦੋਂ ਉਹ ਆਪਣੇ ਭਤੀਜੇ ਕੋਲ ਗਈ ਸੀ, ਤਾਂ ਉਸ ਨੇ ਸੁਣਿਆ ਕਿ ਉਨ੍ਹਾਂ ਦੇ ਪਿੰਡ ਡਾਕਾ ਪਿਆ ਹੈ। ਕਿੰਜ ਉਸੇ ਵੇਲੇ ਉਸ ਨੇ ਜੁੱਤੀ ਪਾ ਲਈ ਸੀ ਆਪਣੇ ਪਿੰਡ ਆਉਣ ਲਈ। ਉਸਦਾ ਦਿਲ ਤੜਪ ਉਠਿਆ ਸੀ ਆਪਣੇ ਘਰ ਦੀ ਸੋਅ ਲੈਣ ਲਈ। ਉਸ ਦੇ ਭਤੀਜੇ ਨੇ ਕਿੰਨੀਆਂ ਮਿੰਨਤਾਂ ਕੀਤੀਆਂ, ਤਰਲੇ ਕੱਢੇ, ਦਿਲਾਸੇ ਦਿੱਤੇ। ਕਿੰਨੀ ਵਾਰੀ ਉਸ ਨੇ ਕਿਹਾ, "ਭੂਆ ! ਰਾਮ ਕਰ। ਸਰਘੀ ਵੇਲੈ ਈ ਕੁਸੈ ਕੀ ਭੇਜ ਕੇ ਪਤਾ ਮੰਗਵਾ ਦੇਸਾਂ। ਕਿੱਝ ਨਹੀਂ ਹੋਨਾ ਤੇਰੇ ਘਰੈ ਕੀ। ਹਿਤਨੀ ਹਿਰਸ ਨਹੀਂ ਕਰੀ ਨੀ, ਭੂਆ ! ਮਰਨੈ ਵੇਲੈ ਤੂੰ ਨਾਲ ਚਾ ਖੜਸੇਂ ਹਿਨਾਂ ਚੀਜ਼ਾਂ ਕੀ ? ਮੇਰੇ ਜੀਨਿਆਂ ਤੁਘੀ ਫ਼ਿਕਰ ਕੈਸਨਾ ਵੈ ? ਮੇਰੀ ਹੈਡੀ ਵੱਡੀ ਵ੍ਹੇਲੀ ’ਚ ਤੇਰੀ ਹਿੱਕ ਮੰਜੀ ਨਾ ਡੜ੍ਹਸੀ ? ਯਾਂ ਮਿੰਘੀ ਤੇਰੀਆਂ ਦੋ ਗੋਗੀਆਂ ਵਾਸਤੈ ਮੁੱਠ ਆਟੇ ਨੂੰ ਨਾ ਜੁੜਸੀ ?".........ਪਰ ਉਸ ਇਕ ਨਾ ਸੁਣੀ ਤੇ ਉਸੇ ਵੇਲੇ ਕੜਕਦੀ
੫੦
ਹਿੱਕਾ ਵੇਰੀ