ਪੰਨਾ:ਦੀਵਾ ਬਲਦਾ ਰਿਹਾ.pdf/51

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦੁਪਹਿਰਾਂ ਵਿਚ ਤੁਰ ਪਈ ਸੀ.......ਤੇ ਅੱਜ ਜੇ ਕੋਈ ਉਸ ਦੀਆਂ ਅੱਖਾਂ ਸਾਮ੍ਹਣੇ ਉਸ ਦਾ ਘਰ ਚੁਕ ਕੇ ਲੈ ਜਾਵੇ, ਤਾਂ ਵੀ ਉਸ ਦੇ ਮੂੰਹੋਂ ‘ਸੀ’ ਤਕ ਨਹੀਂ ਸੀ ਨਿਕਲਣੀ। ਹੁਣ ਤਾਂ ਜਿਵੇਂ ਘਰ ਦੀ ਹਰ ਇਕ ਚੀਜ਼ ਉਸ ਨੂੰ ਖਾਣ ਨੂੰ ਪੈਂਦੀ ਸੀ... ਕਿਸੇ ਚੀਜ਼ ਨਾਲ ਉਸ ਦਾ ਮੋਹ ਨਹੀਂ ਸੀ ਰਿਹਾ। ਇਕੋ ਹਿਰਸ ਸੀ ਉਸ ਦੀ....ਤੇ ਫਿਰ ਉਹ ਤੁਰ ਜਾਣਾ ਚਾਹੁੰਦੀ ਸੀ ਇਸ ਸੰਸਾਰ ਤੋਂ ਸਦਾ ਲਈ......ਪਰ ਮਰਨ ਤੋਂ ਪਹਿਲੇ ਉਸ ਨੂੰ ਆਪਣੀ ਚਾਹ ਪੂਰੀ ਹੁੰਦੀ ਨਹੀਂ ਸੀ ਦਿਸਦੀ।

ਉਹ ਸੋਚਦੀ, ‘ਜੇ ਜਮ ਮਿੰਘੀ ਲੈਣੈ ਤਾਈਂ ਆ ਗਏ, ਤਾਂ ਮੈਂ ਉਨ੍ਹਾਂ ਨੇ ਪੈਰੀਂ ਪੈ ਕੈ ਤਰਲੇ ਕੱਢ ਲੈਸਾਂ, ਉਨ੍ਹਾਂ ਅਗੈ ਅਰਜੋਈਆਂ ਕਰਮਾਂ... ਵਾਸਤੇ ਪਾ ਪਾ ਕੈ ਉਨ੍ਹਾਂ ਕੀ ਰਾਜੀ ਕਰ ਲੈਸਾਂ- ‘ਵੇ ਹਿਕ ਵੈਰੀ ਸਿੰਘ ਮੇਰੀ ਪ੍ਰੀਤੋ ਕੀ ਮਿਲਣ ਦਿਓ ........ ਬਸ ਹਿੱਕਾ ਵੇਰੀ,’ ..........ਤੇ ‘ਹਿੱਕਾ ਵੇਰੀ’ ਸ਼ਬਦ ਤੇ ਆ ਕੇ ਉਹ ਮੁੜ ਮੁੜ ਇਸ ਨੂੰ ਦੁਹਰਾਈ ਜਾਂਦੀ ‘ਹਿੱਕਾ ਵੇਰੀ’ ‘ਹਿੱਕਾ ਵੇਰੀ’ । ਸਾਰੇ ਪਿੰਡ ਵਿਚ ਖ਼ਬਰ ਫੈਲ ਗਈ, "ਮਖੈ ਸੁਣਿਆ ਈ, ਤਾਈ ਲਖਮੀ ਨਾ ਦਮਾਗ਼ ਹਿਲ ਗਿਆ ਸੁ। ਪਤਾ ਨਹੀਂ ਕੈਹ ਉਹ ‘ਹਿੱਕਾ ਵੇਰੀ’ ‘ਹਿੱਕਾ ਵੇਰੀ’ ਨੀ ਮੁਹਾਰਨੀ ਪੜ੍ਹਨੀ ਰਹਿਨੀ ਐ।" ...........ਤੇ ਕੋਈ ਆਖਦੀ, "ਧੀਉ ਨੀ ਹਿਰਸ ਕਰਨੀ ਏ। ਖੌਰੈ ਹਿੰਜੇ ਮਰ ਜਾਸੀ, ਸ਼ੋਹਦੀ ਨੀ ਹਿਹ ਸੱਧਰ ਵੀ ਦਿਲੈ ਵਿਚ ਰਹਿ ਜਾਸੀ ਸੁ|"

ਤਿੰਨਾਂ ਦਿਨਾਂ ਤੋਂ ਤਾਂ ਉਸ ਨੇ ਆਪਣੀ ਹਵੇਲੀ 'ਚੋਂ ਪੈਰ ਵੀ ਬਾਹਰ ਨਹੀਂ ਸੀ ਕਢਿਆ। ਲੰਮੀ ਪਈ ਪਈ ਸਿਰ ਮਾਰਦੀ ਰਹਿੰਦੀ ਜਾਂ ਫਿਰ ਸੋਚਦੀ ਰਹਿੰਦੀ, "ਜੇ ਅਜ ਪ੍ਰੀਤੋ ਨਾ ਲਾਲਾ ਜੀਨਾ ਹੋਵੈ ਅਰ ਤਾਂ ਕੁਸੈ ਨੀ ਕੈਹ ਮਜਾਲ ਆਹੀ ਜੋ ਕੁਸਕ ਵੀ ਸਕੈ ਅਰ। ਤ੍ਰੈ ਵੇਰੀ

ਦੀਵਾ ਬਲਦਾ ਰਿਹਾ

੫੧